ਅਨੰਤਨਾਗ ''ਚ ਨਸ਼ੀਲੇ ਪਦਾਰਥ ਤਸਕਰ ਗ੍ਰਿਫ਼ਤਾਰ, 2.6 ਕਿਲੋ ਹੈਰੋਇਨ ਬਰਾਮਦ
Tuesday, Jun 30, 2026 - 11:42 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਅਨੰਤਨਾਗ ਜ਼ਿਲ੍ਹੇ 'ਚ ਇਕ ਨਸ਼ੀਲੇ ਪਦਾਰਥ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 2.613 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅਨੁਮਾਨਤ ਕੀਮਤ ਕਰੀਬ 20 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ,''ਅਨੰਤਨਾਗ ਪੁਲਸ ਨੇ ਇਕ ਅੰਤਰ-ਜ਼ਿਲ੍ਹਾ ਨਸ਼ੀਲੇ ਪਦਾਰਥ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 2.613 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅਨੁਮਾਨਤ ਕੀਮਤ 20 ਕਰੋੜ ਰੁਪਏ ਹੈ।''
ਬੁਲਾਰੇ ਨੇ ਦੱਸਿਆ ਕਿ ਇਹ ਬਰਾਮਦਗੀ ਹਲਮੁੱਲਾ ਖੇਤਰ 'ਚ ਨਿਯਮਿਤ ਜਾਂਚ ਮੁਹਿੰਮ ਦੌਰਾਨ ਹੋਈ। ਪੁਲਸ ਨੇ ਜਾਂਚ ਲਈ ਇਕ ਕਾਰ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਵਾਹਨ ਦੀ ਤਲਾਸ਼ੀ ਲੈਣ 'ਤੇ ਉਸ 'ਚ ਹੈਰੋਇਨ ਨਾਲ ਭਰੇ ਚਾਰ ਪੈਕੇਟ ਬਰਾਮਦ ਹੋਏ।'' ਕਾਰ ਚਾਲਕ ਦੀ ਪਛਾਣ ਇਸ਼ਤਿਆਕ ਅਹਿਮਦ ਮੋਗਲ ਵਜੋਂ ਹੋਈ ਹੈ, ਜੋ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਦਾ ਰਹਿਣ ਵਾਲਾ ਹੈ। ਬੁਲਾਰੇ ਨੇ ਦੱਸਿਆ,''ਐੱਨਡੀਪੀਐੱਸ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਦੋਸ਼ੀ ਇਸ਼ਤਿਆਕ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਹੈਰੋਇਨ ਦਾ ਇਕ ਹੋਰ ਪੈਕੇਟ ਬਰਾਮਦ ਹੋਇਆ, ਜਿਸ ਨਾਲ ਕੁੱਲ ਬਰਾਮਦਗੀ 2.613 ਕਿਲੋਗ੍ਰਾਮ ਹੋ ਗਈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
