ਜੰਮੂ-ਕਸ਼ਮੀਰ: ਹੁਣ ਹਰ ਪਰਿਵਾਰ ਦੀ ਹੋਵੇਗੀ ‘ਯੂਨੀਕ ਆਈ. ਡੀ.’

Monday, Dec 12, 2022 - 10:09 AM (IST)

ਜੰਮੂ-ਕਸ਼ਮੀਰ: ਹੁਣ ਹਰ ਪਰਿਵਾਰ ਦੀ ਹੋਵੇਗੀ ‘ਯੂਨੀਕ ਆਈ. ਡੀ.’

ਜੰਮੂ- ਜੰਮੂ-ਕਸ਼ਮੀਰ ’ਚ ਉਪ ਰਾਜਪਾਲ ਦਾ ਪ੍ਰਸ਼ਾਸਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਰੇ ਪਰਿਵਾਰਾਂ ਦਾ ਪ੍ਰਮਾਣਿਕ ​​‘ਡਾਟਾਬੇਸ’ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿਚ ਸ਼ਾਮਲ ਹਰੇਕ ਪਰਿਵਾਰ ਦਾ ਇਕ ਯੂਨੀਕ ਆਈ. ਡੀ. ਹੋਵੇਗਾ। ਇਸ ਕਦਮ ਦਾ ਉਦੇਸ਼ ਵੱਖ-ਵੱਖ ਸਮਾਜਿਕ ਸਕੀਮਾਂ ਦੇ ਯੋਗ ਲਾਭਪਾਤਰੀਆਂ ਦੀ ਚੋਣ ਨੂੰ ਆਸਾਨ ਬਣਾਉਣਾ ਹੈ।

ਭਾਜਪਾ ਵਲੋਂ ਸਵਾਗਤ, ਹੋਰ ਪਾਰਟੀਆਂ ਨੇ ਚਿੰਤਾ ਪ੍ਰਗਟਾਈ
‘ਫੈਮਿਲੀ ਆਈ. ਡੀ’ ਅਲਾਟ ਕਰਨ ਦੇ ਪ੍ਰਸਤਾਵਿਤ ਕਦਮ ਦਾ ਭਾਜਪਾ ਨੇ ਸਵਾਗਤ ਕੀਤਾ ਹੈ ਪਰ ਹੋਰ ਪਾਰਟੀਆਂ ਨੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਰਿਆਸੀ ਜ਼ਿਲ੍ਹੇ ਦੇ ਕਟੜਾ ਵਿਖੇ ‘ਈ-ਗਵਰਨੈਂਸ’ ’ਤੇ ਹਾਲ ਹੀ ਵਿਚ ਹੋਈ ਕਾਨਫਰੰਸ ’ਚ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ‘ਡਿਜੀਟਲ ਜੰਮੂ ਅਤੇ ਕਸ਼ਮੀਰ ਵਿਜ਼ਨ ਪੇਪਰ’ ਲਾਂਚ ਕੀਤਾ ਸੀ।

ਇਸ ਮੁਤਾਬਕ ਹਰੇਕ ਪਰਿਵਾਰ ਨੂੰ ਇਕ ਵਿਲੱਖਣ ਕੋਡ ਪ੍ਰਦਾਨ ਕੀਤਾ ਜਾਵੇਗਾ, ਜਿਸਦਾ ਨਾਮ ‘ਜੇ. ਕੇ. ਪਰਿਵਾਰਕ ਆਈ. ਡੀ.’ ਹੋਵੇਗਾ। ਕੋਡ ’ਚ ਅੰਗਰੇਜ਼ੀ ਵਰਣਮਾਲਾ ਅਤੇ ਅੰਕਾਂ ਦੇ ਅੱਖਰ ਸ਼ਾਮਲ ਹੋਣਗੇ। ਪਰਿਵਾਰਕ ਡਾਟਾਬੇਸ ਵਿਚ ਉਪਲੱਬਧ ਜਾਣਕਾਰੀ ਦੀ ਵਰਤੋਂ ਸਮਾਜਿਕ ਲਾਭਾਂ ਲਈ ਲਾਭਪਾਤਰੀਆਂ ਦੀ ਸਵੈ-ਚਲਿਤ ਚੋਣ ਲਈ ਕੀਤੀ ਜਾਵੇਗੀ।


author

Tanu

Content Editor

Related News