ਕਸ਼ਮੀਰ ਦੇ ਸ਼ੋਪੀਆਂ ''ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼

Thursday, Nov 08, 2018 - 01:41 PM (IST)

ਕਸ਼ਮੀਰ ਦੇ ਸ਼ੋਪੀਆਂ ''ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਉਥੋਂ ਧਮਾਕਾਖੇਜ ਸਮੱਗਰੀ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਤੇ ਫੌਜ ਦੇ ਇਕ ਸੰਯੁਕਤ ਦਲ ਨੇ ਸੂਚਨਾ ਮਿਲਣ ਤੋਂ ਬਾਅਦ ਸ਼ੋਪੀਆਂ ਜ਼ਿਲੇ ਦੇ ਰਾਮਨਗਰੀ 'ਚ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ। ਉਨ੍ਹਾਂ ਦੱਸਿਆ ਕਿ ਅੱਤਵਾਦੀ ਟਿਕਾਣੇ ਤੋਂ ਧਮਾਕਾਖੇਜ ਉਪਕਰਣ ਬਣਾਉਣ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਤੇ ਕੁਝ ਬੰਬ ਵੀ ਬਰਮਾਦ ਕੀਤੇ ਗਏ। ਅਧਿਕਾਰੀ ਨੇ ਦੱਸਿਆ ਕ ਪੁਲਸ ਮਾਮਲਾ ਦਰਜ ਕਰ ਜਾਂਚ ਕਰ ਰਹੀ ਹੈ।


Related News