ਜੰਮੂ ਏਅਰਬੇਸ ਹਮਲੇ ’ਤੇ ਅੱਜ ਆ ਸਕਦੀ ਫੋਰੈਂਸਿਕ ਰਿਪੋਰਟ, ਸ਼ੱਕੀ ਦੀ ਭਾਲ ’ਚ ਪੁਲਸ ਮੁਹਿੰਮ ਤੇਜ਼
Tuesday, Jun 29, 2021 - 11:14 AM (IST)
ਜੰਮੂ ਕਸ਼ਮੀਰ (ਵੈੱਬ ਡੈਸਕ) - ਜੰਮੂ ਏਅਰਫੋਰਸ ਸਟੇਸ਼ਨ ’ਤੇ ਹਾਲ ਹੀ ’ਚ ਪੰਜ ਮਿੰਟ ’ਚ ਦੋ ਧਮਾਕੇ ਹੋਏ ਸਨ, ਦੋਵੇਂ ਧਮਾਕੇ ਏਅਰਪੋਰਟ ਦੇ ਅੰਦਰ ਹੋਏ ਸਨ। ਇਕ ਵਿਸਫੋਟ ਇਮਾਰਤ ਦੀ ਛੱਤ ’ਤੇ ਕੀਤਾ ਗਿਆ ਸੀ ਅਤੇ ਦੂਜਾ ਵਿਸਫੋਟ ਇਮਾਰਤ ਦੇ ਖੁੱਲ੍ਹੇ ਪਰਿਸਰ ’ਚ ਹੋਇਆ ਸੀ। ਡਰੋਨ ਨਾਲ ਹੋਏ ਹਮਲੇ ਦੀਆਂ ਖ਼ਬਰਾਂ ਕਾਰਨ ਪਾਕਿਸਤਾਨ ’ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਆਈ. ਈ. ਡੀ. ਨੂੰ ਡਰੋਨ ਦੇ ਜਰੀਏ ਜੰਮੂ ਏਅਰਬੇਸ ਤੱਕ ਪਹੁੰਚਾਇਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ, ਹਮਲੇ ਵਾਲੀ ਜਗ੍ਹਾ ’ਤੇ ਕਿਸੇ ਵੀ ਡਰੋਨ ਦੇ ਬਚੇ ਹੋਏ ਹਿੱਸੇ ਨਹੀਂ ਮਿਲੇ, ਜਿਸ ਜਗ੍ਹਾ ’ਤੇ ਹਮਲਾ ਹੋਇਆ ਉਹ ਪਾਕਿਸਤਾਨ ਬਾਰਡਰ ਤੋਂ ਸਿਰਫ਼ 14 ਕਿਲੋ ਮੀਟਰ ਦੀ ਦੂਰੀ ’ਤੇ ਹੈ। ਅਜਿਹੇ ’ਚ ਸ਼ੱਕ ਹੋ ਰਿਹਾ ਹੈ ਕਿ ਹਮਲਾ ਕਰਨ ਵਾਲੇ ਸ਼ਖਸ ਨੂੰ ਪਾਕਿਸਤਾਨ ਸੈਨਾ ਅਤੇ ਆਈ. ਐੱਸ. ਆਈ. ਤੋਂ ਪੂਰੀ ਤਰ੍ਹਾਂ ਨਾਲ ਟਰੇਨਿੰਗ ਮਿਲੀ ਹੋਈ ਸੀ। ਐੱਨ. ਆਈ. ਏ. ਜਾਂਚ ਤੋਂ ਬਾਅਦ ਸਾਫ਼ ਹੋਣ ਦੀ ਉਮੀਦ ਹੈ। ਉਥੇ ਹੀ ਜੰਮੂ ਏਅਰਬੇਸ ’ਤੇ ਹੋਏ ਹਮਲੇ ਤੋਂ ਬਾਅਦ ਪਠਾਨਕੋਟ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਪ੍ਰਵੇਸ਼ ਤੇ ਨਿਕਾਸ ਬਿੰਦੂਆਂ ’ਤੇ ਪੁਲਸ ਤਾਇਨਾਤ ਹੈ। ਖ਼ਾਸ ਕਰਕੇ ਜੰਮੂ ਸੀਮਾ ’ਤੇ, ਸ਼ਹਿਰ ’ਚ ਕਿਸੇ ਵੀ ਸ਼ੱਕੀ ਖ਼ਿਲਾਫ਼ ਪੁਲਸ ਵਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਉਥੇ ਹੀ ਜੰਮੂ ਹਮਲੇ ’ਤੇ ਕੇਂਦਰ ਹਮਲੇ ’ਤੇ ਕੇਂਦਰ ਸਰਕਾਰ ਚਿੰਤਿਤ ਹੈ। ਡਰੋਨ ਦੇ ਜਰੀਏ ਇਸ ਤਰ੍ਹਾਂ ਦੇ ਹਮਲੇ ’ਤੇ ਰੱਖਿਆ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ। ਖ਼ੁਦ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਰਾਜਨਾਥ ਸਿੰਘ ਨਾਲ ਗੱਲ ਕਰਕੇ ਸਥਿਤੀ ਦੀ ਪੂਰੀ ਜਾਣਕਾਰੀ ਲਈ ਹੈ। ਉਥੇ ਹੀ ਹੁਣ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਹਮਲੇ ਨਾਲ ਜੁੜੀ ਪੂਰੀ ਗੱਲ ਸਾਹਮਣੇ ਆ ਸਕਦੀ ਹੈ।
ਨੋਟ- ਜੰਮੂ ਏਅਰਬੇਸ ’ਤੇ ਹੋਏ ਹਮਲੇ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।