ਨਰਿੰਦਰ ਮੋਦੀ ਦੇ ਤੀਜੀ ਵਾਰ PM ਅਹੁਦੇ ਦੀ ਸਹੁੰ ਚੁੱਕਣ ਦੀ ਖ਼ੁਸ਼ੀ ''ਚ ਜਿਊਲਰ ਨੇ ਬਣਾਇਆ ਖ਼ਾਸ ਤੋਹਫ਼ਾ
Sunday, Jun 09, 2024 - 04:40 PM (IST)
ਜੰਮੂ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਜੰਮੂ ਦੇ ਇਕ ਜਿਊਲਰ ਨੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਐਤਵਾਰ ਨੂੰ ਤੀਜੀ ਵਾਰ ਸਹੁੰ ਚੁੱਕਣ 'ਤੇ ਉਨ੍ਹਾਂ ਲਈ ਚਾਂਦੀ ਨਾਲ ਬਣਿਆ ਤਿੰਨ ਕਿਲੋਗ੍ਰਾਮ ਦਾ ਕਮਲ ਦਾ ਫੁੱਲ ਤਿਆਰ ਕੀਤਾ ਹੈ। 'ਕਮਲ' ਭਾਜਪਾ ਦਾ ਚੋਣ ਚਿੰਨ੍ਹ ਹੈ। ਜੰਮੂ ਦੇ ਬਾਹਰੀ ਇਲਾਕੇ 'ਚ ਸਥਿਤ ਮੁਥੀ ਪਿੰਡ ਦੇ ਵਾਸੀ ਰਿੰਕੂ ਚੌਹਾਨ ਨੇ ਕਿਹਾ ਕਿ ਮੋਦੀ ਨੂੰ ਇਹ ਅਨੋਖਾ ਤੋਹਫ਼ਾ ਦੇਣ ਦਾ ਵਿਚਾਰ ਉਸ ਦੇ ਦਿਮਾਗ 'ਚ ਉਦੋਂ ਆਇਆ, ਜਦੋਂ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਦਾ ਆਪਣਾ ਵਾਅਦਾ ਅਗਸਤ 2019 'ਚ ਪੂਰਾ ਕੀਤਾ ਅਤੇ ਉੱਤਰ ਪ੍ਰਦੇਸ਼ 'ਚ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਕਰਵਾਇਆ। ਪਾਰਟੀ ਦੀ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐੱਮ.) ਦੇ ਬੁਲਾਰੇ ਚੌਹਾਨ ਨੇ ਕਿਹਾ,''ਸਾਡੇ ਪ੍ਰਿਯ ਪ੍ਰਧਾਨ ਮੰਤਰੀ ਲਈ ਤੋਹਫ਼ਾ ਤਿਆਰ ਕਰਨ 'ਚ ਮੈਨੂੰ 15 ਤੋਂ 20 ਦਿਨ ਲੱਗੇ। ਮੈਂ ਚਾਂਦੀ ਨਾਲ ਬਣਿਆ ਕਮਲ ਦਾ ਫੁੱਲ ਖ਼ੁਦ ਤਿਆਰ ਕੀਤਾ ਹੈ ਅਤੇ ਮੈਂ ਉਨ੍ਹਾਂ ਇਹ ਭੇਟ ਦੇਣ ਦਾ ਇੰਤਜ਼ਾਰ ਕਰ ਰਿਹਾ ਹਾਂ।''
ਸ਼ਹਿਰੀ ਲੋਕਲ ਬਾਡੀ ਚੋਣਾਂ 'ਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਉਤਰੀ ਆਪਣੀ ਪਤਨੀ ਦਾ ਸਮਰਥ ਕਰਨ ਲਈ ਰਿੰਕੂ ਚੌਹਾਨ ਨੂੰ 2018 'ਚ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਪਰ ਕੁਝ ਹੀ ਹਫ਼ਤਿਆਂ 'ਚ ਉਸ ਦੀ ਬਰਖ਼ਾਸਤਗੀ ਰੱਦ ਕਰ ਦਿੱਤੀ ਗਈ ਸੀ। ਪਿਛਲੇ ਕਰੀਬ 2 ਦਹਾਕਿਆਂ ਤੋਂ ਭਾਜਪਾ ਨਾਲ ਜੁੜੇ ਚੌਹਾਨ ਨੇ ਕਿਹਾ,''ਧਾਰਾ 370 ਹਟਣ ਨਾਲ ਪੱਥਰਬਾਜ਼ੀ ਦੀਆਂ ਘਟਨਾਵਾਂ ਰੁਕ ਗਈਆਂ ਅਤੇ ਕਸ਼ਮੀਰ 'ਚ ਸ਼ਾਂਤੀ ਬਹਾਲ ਕਰਨ 'ਚ ਮਦਦ ਮਿਲੀ। ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਪਿਛਲੇ 500 ਸਾਲਾਂ ਤੋਂ ਲਟਕਿਆ ਸੀ।'' ਰਿੰਕੂ ਚੌਹਾਨ ਦੀ ਪਤਨੀ ਅੰਜਲੀ ਚੌਹਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਉਹ ਤੋਹਫ਼ਾ ਦੇਣ ਲਈ ਉਨ੍ਹਾਂ ਨਾਲ ਮਿਲਣ ਨੂੰ ਲੈ ਕੇ ਉਤਸੁਕ ਹੈ। ਇਸ ਵਿਚ ਯੋਗ ਪ੍ਰਸ਼ੰਸਕਾਂ ਦੇ ਇਕ ਸਮੂਹ ਨੇ ਪੁਰਾਣੇ ਸ਼ਹਿਰ ਦੀ ਮੁਬਾਰਕ ਮੰਡੀ 'ਚ ਸਵੇਰੇ ਨਿਯਮਿਤ ਕਸਰਤ ਦੌਰਾਨ ਮੋਦੀ ਦੇ ਅਗਲੇ 5 ਸਾਲ ਦੇ ਸਫ਼ਲ ਕਾਰਜਕਾਲ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8