ਜੰਮੂ-ਕਸ਼ਮੀਰ : ਡੂੰਘੀ ਖੱਡ ''ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 23 ਲੋਕ ਹੋਏ ਜਖ਼ਮੀ
Wednesday, Jun 24, 2026 - 01:33 PM (IST)
ਜੰਮੂ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਬੁੱਧਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਸੜਕ ਤੋਂ ਫਿਸਲ ਕੇ ਇਕ ਡੂੰਘੀ ਖਾਈ 'ਚ ਡਿੱਗ ਗਈ। ਇਸ ਘਟਨਾ ਦਾ ਪਤਾ ਲੱਗਣ 'ਤੇ ਇਲਾਕੇ ਵਿਚ ਹਫ਼ੜਾ-ਦਫ਼ੜੀ ਮਚ ਗਈ। ਬੱਸ ਦੇ ਖਾਈ ਵਿਚ ਡਿੱਗਣ ਨਾਲ ਘੱਟੋ-ਘੱਟ 23 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਮਿਲੀ ਜਾਣਕਾਰੀ ਮੁਤਾਬਕ ਸਾਂਬਾ ਦੇ ਗੋਰਨ ਅਤੇ ਸੁੰਬ ਪਿੰਡਾਂ ਦੇ ਸ਼ਰਧਾਲੂ ਬਿੱਲਾਵਰ ਦੇ ਮਾਤਾ ਸੁਕਰਲਾ ਦੇਵੀ ਮੰਦਰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਧਾਰ ਰੋਡ 'ਤੇ ਡਿੰਗੀ ਸਿੰਬਲੀ ਨੇੜੇ ਪਹੁੰਚੇ ਤਾਂ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਪੁਲਸ ਟੀਮਾਂ ਵੀ ਕਾਰਵਾਈ ਵਿੱਚ ਸ਼ਾਮਲ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ - ਬੰਬ ਨਾਲ ਉਡਾ ਦੇਵਾਂਗੇ ਕੇਦਾਰਨਾਥ, ਬਦਰੀਨਾਥ ਅਤੇ CM ਧਾਮੀ, ਕਈ ਸ਼ਹਿਰਾਂ 'ਚ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
