ਜੰਮੂ: ਨਹਿਰ ’ਚ ਡਿੱਗੀ ਕਾਰ, 3 ਲੋਕਾਂ ਦੀ ਮੌਤ, ਦੋ ਮਹੀਨੇ ਦੀ ਬੱਚੀ ਲਾਪਤਾ

Saturday, Sep 11, 2021 - 01:55 PM (IST)

ਜੰਮੂ: ਨਹਿਰ ’ਚ ਡਿੱਗੀ ਕਾਰ, 3 ਲੋਕਾਂ ਦੀ ਮੌਤ, ਦੋ ਮਹੀਨੇ ਦੀ ਬੱਚੀ ਲਾਪਤਾ

ਜੰਮੂ (ਭਾਸ਼ਾ)— ਜੰਮੂ ਦੇ ਬਾਹਰੀ ਇਲਾਕੇ ਵਿਚ ਬਣੀ ਨਹਿਰ ’ਚ ਸ਼ਨੀਵਾਰ ਯਾਨੀ ਕਿ ਅੱਜ ਇਕ ਕਾਰ ਡਿੱਗ ਗਈ। ਇਸ ਹਾਦਸੇ ਵਿਚ ਜੋੜੇ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਮਹੀਨੇ ਦੀ ਬੱਚੀ ਦੀ ਭਾਲ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰ ’ਚ ਸਵਾਰ 4 ਹੋਰ ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ ਮੀਰਾਨ ਸਾਹਿਬ ਵਿਚ ਮਰਲੀਆਨ ’ਚ ਵਾਪਰਿਆ, ਜਦੋਂ ਇਕ ਕਾਰ ਅਰਨੀਆ ਵਿਚ ਬਹਾਦਰਪੁਰ ਪਿੰਡ ਜਾਂਦੇ ਹੋਏ ਸੜਕ ਤੋਂ ਤਿਲਕ ਕੇ ਨਹਿਰ ’ਚ ਜਾ ਡਿੱਗੀ।

ਕਾਰ ’ਚ 8 ਲੋਕ ਸਵਾਰ ਸਨ। ਅਧਿਕਾਰੀ ਨੇ ਦੱਸਿਆ ਕਿ ਗਣੇਸ਼ ਕੁਮਾਰ ਕਾਰ ਚਲਾ ਰਹੇ ਸਨ ਅਤੇ ਇਕ ਮੋੜ ’ਤੇ ਉਨ੍ਹਾਂ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ। ਪੁਲਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਤੁਰੰਤ ਬਚਾਅ ਮੁਹਿੰਮ ਚਲਾਈ। ਉਨ੍ਹਾਂ ਨੇ ਕੁਮਾਰ, ਉਨ੍ਹਾਂ ਦੀ ਪਤਨੀ ਕੰਚਨ, ਮੀਨੂ ਕੁਮਾਰੀ ਅਤੇ ਉਨ੍ਹਾਂ ਦੇ ਪੁੱਤਰ ਸੁਸ਼ਾਂਤ ਨੂੰ ਬਚਾਅ ਲਿਆ ਹੈ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਸਿਰਫ ਕ੍ਰਿਸ਼ਨ (60), ਉਨ੍ਹਾਂ ਦੀ ਪਤਨੀ ਸੁਰਜੀਤ ਕੁਮਾਰੀ (52) ਅਤੇ 2 ਸਾਲ ਦੀ ਮਾਂਸ਼ੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ, ਜਦਕਿ ਦੋ ਮਹੀਨੇ ਦੀ ਬੱਚੀ ਪਰਾਸ਼ੀ ਦੀ ਭਾਲ ਜਾਰੀ ਹੈ।


author

Tanu

Content Editor

Related News