ਦਿੱਲੀ ਦੰਗਾ ਪੀੜਤਾਂ ਨੂੰ ਜਮੀਅਤ ਉਲੇਮਾ-ਏ-ਹਿੰਦ ਦੇਵੇਗੀ ਇਕ ਕਰੋੜ ਰੁਪਏ

Wednesday, Mar 11, 2020 - 09:43 PM (IST)

ਨਵੀਂ ਦਿੱਲੀ — ਪੂਰਬੀ ਦਿੱਲੀ 'ਚ ਦੰਗਾ ਪੀੜਤਾਂ ਦੇ ਮਕਾਨਾਂ ਨੂੰ ਆਬਾਦ ਕਰਨ ਲਈ ਜਮੀਅਤ ਉਲੇਮਾ-ਏ-ਹਿੰਦ ਨੇ ਪਹਿਲੀ ਕਿਸ਼ਤ ਦੇ ਤੌ 'ਤੇ ਕੁਲ ਇਕ ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ 'ਚ ਜਮੀਅਤ ਉਲੇਮਾ-ਏ-ਹਿੰਦ ਦੇ ਜਨਰਲ ਸਕੱਤਰ ਮੌਲਾਨਾ ਮਹਿਮੂਦ ਮਦਨੀ ਨੇ ਕਿਹਾ ਕਿ ਸ਼ਿਵ ਵਿਹਾਰ 'ਚ ਜ਼ਿਆਦਾ ਤਬਾਹੀ ਅਤੇ ਬਰਬਾਦੀ ਹੋਈ ਹੈ। ਇਸ ਲਈ ਉਥੇ ਦੇ ਸਾਰੇ ਤਬਾਹ ਹੋਏ ਮਕਾਨਾਂ, ਦੁਕਾਨਾਂ ਅਤੇ ਮਸਜਿਦਾਂ ਦਾ ਨਿਰਮਾਣ ਕੀਤਾ ਜਾਵੇਗਾ। ਸਪੱਸ਼ਟ ਰਹੇ ਕੇ ਸ਼ਿਵ ਵਿਹਾਰ 'ਚ ਜਮੀਅਤ ਨੇ ਰਿਲੀਫ ਕਮੇਟੀ ਦਾ ਕਾਨੂੰਨੀ ਦਫਤਰ ਸਥਾਪਿਤ ਕੀਤਾ ਹੋਇਆ ਹੈ। ਉਥੇ ਜਮੀਅਤ ਦੇ ਵਰਕਰਾਂ ਅਤੇ ਸਹਾਰਨਪੁਰ ਅਤੇ ਸ਼ਾਮਲੀ ਜਮੀਅਤ ਯੂਥ ਕਲੱਬ ਦੇ ਨੌਜਵਾਨ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ। ਦੂਜੇ ਪਾਸੇ ਸ਼ਿਵ ਵਿਹਾਰ 'ਚ ਜਮੀਅਤ ਲੀਗਲ ਸੇਲ ਦੇ ਵਕੀਲ ਲਗਾਤਾਰ ਲੋਕਾਂ ਨੂੰ ਨਿਆਂ ਦਿਵਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਪੂਰੇ ਦਿਨ ਦੰਗਾ ਪ੍ਰਭਾਵਿਤ ਜਮੀਅਤ ਦੇ ਦਫਤਰ 'ਚ ਆਪਣੇ ਮਾਮਲਿਆਂ ਨੂੰ ਲੈ ਕੇ ਆਉਂਦੇ ਹਨ ਅਤੇ ਨਿਆਂ ਦਿਵਾਉਣ ਦੀ ਮੰਗ ਕਰਦੇ ਹਨ।
ਜਮੀਅਤ ਉਲੇਮਾ-ਏ-ਹਿੰਦ ਦੀਆਂ ਕੋਸ਼ਿਸ਼ਾਂ ਨੂੰ ਪਿਛਲੇ ਜੁਮੇ ਨੂੰ, ਦੰਗੇ ਤੋਂ ਬਾਅਦ ਪਹਿਲੀ ਵਾਰ ਨਮਾਜ਼-ਏ-ਜੁਮਾ ਦਾ ਪ੍ਰਬੰਦ ਕੀਤਾ ਗਿਆ। ਇਸ ਤੋਂ ਬਾਅਦ ਲੋਕਾਂ 'ਚ ਵਿਸ਼ਵਾਸ਼ ਬਹਾਲ ਹੁੰਦਾ ਨਜ਼ਰ ਆਇਆ। ਜਦੋਂ ਲੋਕ ਆਪਣੇ ਘਰਾਂ ਨੂੰ ਵਾਪਸ ਆ ਰਹੇ ਹਨ ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਪ੍ਰੇਸ਼ਾਨੀ ਸਿਰ ਛੁਪਾਉਣ ਦੀ ਹੈ। ਉਨ੍ਹਾਂ ਦਾ ਮਕਾਨ ਅਤੇ ਸਾਰੀਆਂ ਚੀਜ਼ਾਂ ਨੂੰ ਦੰਗਾ ਕਰਨ ਵਾਲਿਆਂ ਨੇ ਸਾੜ ਦਿੱਤਾ। ਇਸ ਲਈ ਇਹ ਜ਼ਰੂਰੀ ਹੈ ਕਿ ਤੁਰੰਤ ਮਕਾਨਾਂ ਦਾ ਨਿਰਮਾ ਕੀਤਾ ਜਾਵੇ। ਇਸ ਤੋਂ ਇਲਾਵਾ ਜਮੀਅਤ ਉਲੇਮਾ-ਏ-ਹਿੰਦ ਨੇ ਆਪਣੇ ਤੌਰ 'ਤੇ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਦਾ ਵੀ ਸਰਵੇ ਕੀਤਾ ਹੈ।
ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਘਰਾਂ ਦੀ ਵੀ ਸਫਾਈ ਕੀਤੀ ਜਾ ਰਹੀ ਹੈ। ਸੜੇ ਹੋਏ ਮਲਬੇ ਹਟਾਏ ਜਾ ਰਹੇ ਹਨ। ਸ਼ਿਵ ਵਿਹਾਰ 'ਚ ਦੰਗੇ ਦੇ ਦੁਖਦਾਈ ਸਮੇਂ ਤੋਂ ਲੈ ਕੇ ਹੁਣ ਤਕ ਕੈਂਪ ਲਗਾਏ ਹੋਏ ਮੌਲਾਨਾ ਹਕੀਮੁਦੀਨ ਕਾਸਮੀ ਸਕੱਤਰ ਜਮੀਅਤ ਉਲੇਮਾ-ਏ-ਹਿੰਦ ਨੇ ਦੱਸਿਆ ਕਿ ਅਸੀਂ ਨਿਰਮਾਣ ਲਈ ਇਥੇ ਇਕ ਸਥਾਨਕ ਕਮੇਟੀ ਵੀ ਸਥਾਪਤ ਕੀਤੀ ਹੈ।


Inder Prajapati

Content Editor

Related News