ਇੱਕ ਜ਼ਿੰਮੇਵਾਰੀ ਲਈ, ਉਸ ਨੂੰ ਵੀ ਨਹੀਂ ਨਿਭਾ ਸਕੇ ਨਹਿਰੂ: ਮੁੱਖ ਮੰਤਰੀ ਜੈਰਾਮ

08/21/2019 2:44:36 PM

ਸ਼ਿਮਲਾ—ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਤਿਹਾਸਿਕ ਕਦਮ ਦੱਸਦੇ ਹੋਏ ਕੇਂਦਰ ਸਰਕਾਰ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ ਮਾਨਸੂਨ ਸੈਂਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਨੇ ਨੇ ਬਿਆਨ ਦਿੱਤਾ ਕਿ ਆਜ਼ਾਦੀ ਤੋਂ ਪਹਿਲਾਂ ਦੀਆਂ 562 ਰਿਆਸਤਾਂ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਇੱਕ ਸੂਤ 'ਚ ਪਿਰੋਣ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਸ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਗਿਆ ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜਿਸ ਜੰਮੂ-ਕਸ਼ਮੀਰ ਨੂੰ ਆਪਣਾ ਸੂਬਾ ਦੱਸਦੇ ਹੋਏ ਖੁਦ ਹੱਲ ਕਰਨ ਦੀ ਗੱਲ ਕੀਤੀ ਸੀ, ਉਹ ਇਸ ਧਾਰਾ 370 ਦੇ ਹਟਣ ਤੋਂ ਪਹਿਲਾਂ ਦੇਸ਼ ਦੇ ਲਈ ਨਾਸੂਰ ਬਣ ਗਏ ਸੀ। ਹੱਲ ਦੀ ਬਜਾਏ ਧਾਰਾ 370 ਲਾਗੂ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਅਤੇ ਜਿਸ ਕਾਰਨ ਉਹ ਹਮੇਸ਼ਾ ਦੇਸ਼ ਤੋਂ ਵੱਖਰਾ ਹੀ ਰਹੇ। 

ਉੱਥੇ ਦੋ ਨਿਸ਼ਾਨ, ਦੋ ਪ੍ਰਧਾਨ ਦੀ ਪਰੰਪਰਾ ਵੀ ਉਸ ਕਾਰਨ ਆਈ। ਇਸ ਦੇ ਨਾਲ ਹੀ ਔਰਤਾਂ, ਸਫਾਈ ਕਰਮਚਾਰੀ, ਪਾਕਿਸਤਾਨ ਦੀ ਵੰਡ ਸਮੇਂ ਆ ਕੇ ਵਸੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰਣਵੀਰ ਪੈਨਲ ਕੋਡ ਦੀ ਬਜਾਏ ਭਾਰਤ ਦੀ ਆਈ. ਪੀ. ਸੀ. ਲਾਗੂ ਨਹੀਂ ਹੋ ਸਕੀ ਅਤੇ ਉੱਥੇ ਜਾਣ ਲਈ ਪਰਮਿਟ ਤੱਕ ਲੈਣਾ ਪੈਂਦਾ ਸੀ। ਇਸ ਵਿਵਸਥਾ ਨੂੰ ਬੰਦ ਕਰਨ ਲਈ ਜਨਸੰਘ ਦੇ ਪ੍ਰਧਾਨ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਬਿਨਾਂ ਪਰਮਿਟ ਕਸ਼ਮੀਰ 'ਚ ਦਾਖਲ ਹੋਏ,  ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ 'ਚ ਜੇਲ 'ਚ ਰਹਿੰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 70 ਦਿਨਾਂ ਤੋਂ ਘੱਟ ਸਮੇਂ ਦੇ ਕਾਰਜਕਾਲ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਨੂੰ ਖਤਮ ਕਰਨ ਦਾ ਮਹਾਨ ਕੰਮ ਕਰ ਦਿਖਾਇਆ। ਕੇਂਦਰ ਦੀ ਇਸ ਅਗਵਾਈ ਤੋਂ ਬਾਅਦ ਸਹੀਂ ਮਾਇਨੇ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਇੱਕ ਹੋਇਆ ਹੈ ਅਤੇ ਹੁਣ ਪੂਰੇ ਦੇਸ਼ 'ਚ ਇੱਕ ਨਿਸ਼ਾਨ ਇੱਕ ਸੰਵਿਧਾਨ ਲਾਗੂ ਹੋ ਗਿਆ ਹੈ।


Iqbalkaur

Content Editor

Related News