ਜੈਰਾਮ ਠਾਕੁਰ ਨੇ ਕਿਹਾ- ਉਤਰਾਖੰਡ ਦੀ ਤਰਜ਼ ''ਤੇ ਹਿਮਾਚਲ ''ਚ ਵੀ ਭਾਜਪਾ ਦੀ ਸੱਤਾ ਰਹੇਗੀ ਬਰਕਰਾਰ

06/04/2022 12:30:31 PM

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਪੁਰਾਣੀ ਪਾਰਟੀ ਅਲੋਪ ਹੋ ਗਈ ਹੈ ਅਤੇ ਇਸ ਦਾ ਵਿਦਾਇਗੀ ਗੀਤ ਦੇਸ਼ ਭਰ ’ਚ ਗੂੰਜ ਰਿਹਾ ਹੈ। ਠਾਕੁਰ ਨੇ ਕਿਹਾ ਕਿ ਕਾਂਗਰਸ ਖ਼ਤਮ ਹੋਣ ਦੇ ਕੰਢੇ 'ਤੇ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਰ ਚੀਜ਼ ਦਾ ਇਕ ਪੜਾਅ ਹੁੰਦਾ ਹੈ, ਇਕ ਸਮਾਂ ਸੀ ਜੋ ਬੀਤ ਗਿਆ। ਮੈਂ ਕਾਂਗਰਸ ਪਾਰਟੀ ਦੀ ਗੱਲ ਕਰ ਰਿਹਾ ਹਾਂ, ਇਹ ਦੇਸ਼ ’ਚੋਂ ਅਲੋਪ ਹੋ ਗਈ ਹੈ। ਉਸ ਨੂੰ ਲੱਭਣ ਦਾ ਕੋਈ ਮਤਲਬ ਨਹੀਂ ਹੈ, ਜਿਨ੍ਹਾਂ ਦੀ ਹੋਂਦ ਦੇਸ਼ ’ਚੋਂ ਖ਼ਤਮ ਹੋ ਗਈ ਹੋਵੇ। 

ਠਾਕੁਰ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਚੋਣਾਂ ਹੋਈਆਂ ਸਨ। ਉਨ੍ਹਾਂ ਕੋਲ ਸਿਰਫ਼ ਦੋ ਸੀਟਾਂ ਰਹਿ ਗਈਆਂ ਹਨ। ਦੇਸ਼ ਭਰ 'ਚ ਵਿਦਾਈ ਦੀ ਆਵਾਜ਼ ਗੂੰਜ ਰਹੀ ਹੈ।" ਹਾਲ ਹੀ ’ਚ ਹੋਈਆਂ 5 ਸੂਬਿਆਂ ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਠਾਕੁਰ ਨੇ ਕਿਹਾ, “5 ਸੂਬਿਆਂ ’ਚ ਚੋਣਾਂ ਹੋਈਆਂ ਸਨ ਅਤੇ ਉਹ ਕਹਿ ਰਹੇ ਸਨ ਕਿ ਉਹ ਸੱਤਾ ਵਿਚ ਆਉਣਗੇ। ਜਦੋਂ ਨਤੀਜੇ ਆਏ ਤਾਂ ਚੰਨੀ ਜੀ (ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਦੋਵੇਂ ਸੀਟਾਂ ਹਾਰ ਗਏ। ਉਨ੍ਹਾਂ ਨੇ ਚੋਣ ਲੜੀ ਸੀ। ਕਾਂਗਰਸ ਕੋਲ ਸਿਰਫ਼ ਇਕ ਸੂਬਾ ਸੀ ਅਤੇ ਉਹ ਵੀ ਉਨ੍ਹਾਂ ਦੇ ਹੱਥੋਂ ਨਿਕਲ ਗਿਆ। ਅਸੀਂ 4 ਸੂਬਿਆਂ ਵਿਚ ਸੀ ਅਤੇ ਅਸੀਂ ਉਨ੍ਹਾਂ ਚਾਰਾਂ ’ਚ ਮੁੜ ਸੱਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਹਰ 5 ਸਾਲ ਬਾਅਦ (ਹਿਮਾਚਲ ਪ੍ਰਦੇਸ਼ ਵਿਚ) ਸੱਤਾਧਾਰੀ ਪਾਰਟੀ ਦੀ ਸਰਕਾਰ ਬਦਲਣ ਦੀ ਰਵਾਇਤ ਨੂੰ ਤੋੜ ਦੇਵੇਗੀ।

ਠਾਕੁਰ ਨੇ ਜ਼ੋਰ ਦਿੱਤਾ ਕਿ ਕਾਂਗਰਸੀ ਕਹਿੰਦੇ ਹਨ ਕਿ ਹਿਮਾਚਲ ’ਚ ਹਰ 5 ਸਾਲ ਬਾਅਦ ਸਰਕਾਰ ਬਦਲੀ ਜਾਂਦੀ ਹੈ। ਉੱਤਰਾਖੰਡ ਵਿਚ ਵੀ ਅਜਿਹਾ ਹੀ ਹੁੰਦਾ ਸੀ ਪਰ ਪਰੰਪਰਾ ਬਦਲ ਗਈ ਹੈ। ਅਸੀਂ ਇਸ ਵਾਰ ਹਿਮਾਚਲ ’ਚ ਵੀ ਇਸ ਰਵਾਇਤ ਨੂੰ ਖਤਮ ਕਰਾਂਗੇ ਅਤੇ ਫਿਰ ਤੋਂ ਭਾਜਪਾ ਦੀ ਸਰਕਾਰ ਆਵੇਗੀ।
 


Tanu

Content Editor

Related News