ਸਾਬਕਾ ਮੁੱਖ ਮੰਤਰੀ ਵੀਰਭੱਦਰ ਕਦੀ ਵੀ ਪੰਡਿਤ ਸੁਖਰਾਜ ਨੂੰ ਨਹੀਂ ਕਰਨਗੇ ਮੁਆਫ: ਜੈਰਾਮ
Wednesday, May 08, 2019 - 06:12 PM (IST)
ਸ਼ਿਮਲਾ-ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਨੌਰ ਜ਼ਿਲੇ ਦੇ ਟਾਪਰੀ 'ਚ ਚੋਣ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ 'ਚ ਮੋਦੀ ਦੀ ਲਹਿਰ ਹੀ ਨਹੀਂ ਬਲਕਿ ਪੂਰੇ ਦੇਸ਼ 'ਚ ਭਾਜਪਾ ਦੀ ਸੁਨਾਮੀ ਆਵੇਗੀ। ਦਾਅਵਾ ਹੈ ਕਿ ਦੇਸ਼ 'ਚ ਪੂਰਨ ਬਹੁਮਤ ਨਾਲ ਫਿਰ ਤੋਂ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸਰਕਾਰ ਹੀ ਬਣੇਗੀ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਾਪਰੀ ਦੇ ਭਾਜਪਾ ਉਮੀਦਵਾਰ ਰਾਮਸਵਰੂਪ ਸ਼ਰਮਾ ਦੇ ਪੱਖ 'ਚ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਇੰਨੀ ਵੱਧ ਗਈ ਹੈ ਕਿ ਕਾਂਗਰਸ ਦੀਆਂ ਰੈਲੀਆਂ 'ਚ ਵੀ ਮੋਦੀ ਦੇ ਨਾਅਰੇ ਲੱਗ ਰਹੇ ਹਨ।
ਭਾਜਪਾ ਦੇ ਸ਼ਾਸਨ 'ਚ ਦੇਸ਼ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਸਬਕ ਸਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਅਸ਼ਰੇ ਸ਼ਰਮਾ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਉਹ ਦਾਦੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਚੋਣ ਲੜ ਰਹੇ ਹਨ ਪਰ ਸੰਸਦ ਮੈਂਬਰ ਦਾਦਾ ਨਹੀਂ ਬਲਕਿ ਦੇਸ਼ ਦੀ ਜਨਤਾ ਚੁਣਦੀ ਹੈ।
ਸਾਬਕਾ ਮੁੱਖ ਮੰਤਰੀ ਵੀਰਭੱਦਰ ਨੇ ਕਿਹਾ ਹੈ, 'ਉਹ ਆਏ ਰਾਮ ਅਤੇ ਗਏੇ ਰਾਮ ਨੂੰ ਪਸੰਦ ਨਹੀਂ ਕਰਦੇ' ਅਤੇ ਪੰਡਿਤ ਸੁਖਰਾਜ ਨੂੰ ਕਦੀ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲੋਕ ਸਭਾ 'ਚ ਕਿਨੌਰ ਜ਼ਿਲੇ ਤੋਂ ਭਾਜਪਾ ਉਮੀਦਵਾਰ ਰਾਮਸਵਰੂਪ ਸ਼ਰਮਾ ਨੂੰ ਇਤਿਹਾਸਿਕ ਲੀਡ ਮਿਲਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਾਬਕਾ ਭਾਜਪਾ ਉਮੀਦਵਾਰ ਰਾਮਸਵਰੂਪ ਨੇ ਪੰਡਿਤ ਸੁਖਰਾਜ ਅਤੇ ਅਸ਼ਰੇ ਸ਼ਰਮਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ।