ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਜੈਰਾਮ ਠਾਕੁਰ ਚੁਣੇ ਗਏ ਭਾਜਪਾ ਵਿਧਾਇਕ ਦਲ ਦਾ ਨੇਤਾ

Sunday, Dec 25, 2022 - 03:12 PM (IST)

ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਜੈਰਾਮ ਠਾਕੁਰ ਚੁਣੇ ਗਏ ਭਾਜਪਾ ਵਿਧਾਇਕ ਦਲ ਦਾ ਨੇਤਾ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ 6 ਵਾਰ ਦੇ ਵਿਧਾਇਕ ਜੈਰਾਮ ਠਾਕੁਰ ਨੂੰ ਐਤਵਾਰ ਨੂੰ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸੂਬੇ ਦੇ ਵਿਰੋਧੀ ਦਲ ਦੇ ਇਕ ਸੀਨੀਅਰ ਅਹੁਦਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ 'ਚ 40 ਸੀਟਾਂ ਜਿੱਤ ਕੇ ਨਵੰਬਰ 'ਚ ਭਾਜਪਾ ਤੋਂ ਸੱਤਾ ਖੋਹ ਲਈ ਸੀ। ਭਾਜਪਾ ਨੇ 25 ਸੀਟਾਂ ਜਿੱਤੀਆਂ ਅਤੇ ਤਿੰਨ ਸੀਟਾਂ ਆਜ਼ਾਦ ਦੇ ਖਾਤੇ 'ਚ ਗਈਆਂ।

ਭਾਜਪਾ ਦੇ ਸੀਨੀਅਰ ਨੇਤਾ ਅਤੇ ਚੋਣ ਪ੍ਰਬੰਧਨ ਕਮੇਟੀ ਦੇ ਮੁਖੀ ਮੰਗਲ ਪਾਂਡੇ ਨੇ ਕਿਹਾ ਕਿ ਪਾਰਟੀ ਦੇ ਸਾਰੇ 24 ਵਿਧਾਇਕਾਂ ਨੇ ਠਾਕੁਰ ਨੂੰ ਇਸ ਅਹੁਦੇ ਲਈ ਬਿਨਾਂ ਵਿਰੋਧ ਚੁਣਿਆ। ਭਾਜਪਾ ਵਿਧਾਇਕਾਂ ਦੀ ਇਕ ਬੈਠਕ ਇੱਥੇ ਹੋਈ ਅਤੇ ਠਾਕੁਰ, ਪ੍ਰਦੇਸ਼ ਭਾਜਪਾ ਮੁਖੀ ਸੁਰੇਸ਼ ਕਸ਼ਯਪ, ਭਾਜਪਾ ਦੇ ਪ੍ਰਦੇਸ਼ ਇੰਚਾਰਜ, ਸਹਿ-ਇੰਚਾਰਜ ਅਵਿਨਾਸ਼ ਰਾਏ ਖੰਨਾ ਅਤੇ ਸੰਜੇ ਟੰਡਨ ਅਤੇ ਕੇਂਦਰੀ ਸੁਪਰਵਾਈਜ਼ਰ ਵਿਨੋਦ ਤਾਵੜਾ ਇਸ 'ਚ ਸ਼ਾਮਲ ਹੋਏ। ਹਾਲ 'ਚ ਸੰਪੰਨ ਵਿਧਾਨ ਸਭਾ ਚੋਣਾਂ 'ਚ ਠਾਕੁਰ ਨੇ ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਸਿਰਾਜ ਤੋਂ ਜਿੱਤ ਹਾਸਲ ਕੀਤੀ।


author

DIsha

Content Editor

Related News