ਜੈਰਾਮ ਰਮੇਸ਼ ਨੇ ਧਰਮਿੰਦਰ ਪ੍ਰਧਾਨ ਖ਼ਿਲਾਫ਼ ਦਿੱਤਾ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ
Friday, Aug 09, 2024 - 12:29 PM (IST)
ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ.ਸੀ.ਈ.ਆਰ.ਟੀ.) ਦੀਆਂ ਪਾਠ ਪੁਸਤਕਾਂ ਤੋਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਥਿਤ ਤੌਰ 'ਤੇ ਹਟਾਉਣ ਦੇ ਮੁੱਦੇ 'ਤੇ ਸਦਨ ਨੂੰ 'ਗੁੰਮਰਾਹ' ਕਰਨ ਲਈ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਿਰੁੱਧ ਰਾਜ ਸਭਾ 'ਚ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਦਿੱਤਾ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਭੇਜੇ ਨੋਟਿਸ ਵਿੱਚ ਰਮੇਸ਼ ਨੇ ਕਿਹਾ ਕਿ 7 ਅਗਸਤ 2024 ਨੂੰ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਤੀਜੀ ਅਤੇ ਛੇਵੀਂ ਜਮਾਤ ਦੇ ਬੱਚਿਆਂ ਲਈ NCERT ਦੁਆਰਾ ਪਾਠ ਪੁਸਤਕਾਂ ਵਿੱਚੋਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਹਟਾਉਣ ਦਾ ਮੁੱਦਾ ਉਠਾਇਆ ਸੀ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਉਨ੍ਹਾਂ ਕਿਹਾ, "ਇਸ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਬਾਅਦ ਵਿੱਚ (ਦੁਪਹਿਰ 12 ਵਜੇ) ਕਿਹਾ ਕਿ ਅਜੇ ਛੇਵੀਂ ਜਮਾਤ ਦੀਆਂ, ਜੋ ਪਾਠ-ਪੁਸਤਕ ਆਈਆਂ ਹਨ, ਉਸ ਵਿੱਚ ਵੀ ਪ੍ਰਸਤਾਵਨਾ ਹੈ।" ਰਾਜ ਸਭਾ ਵਿੱਚ ਕਾਂਗਰਸ ਦੇ ਮੁੱਖ ਵ੍ਹਿਪ ਰਮੇਸ਼ ਦੇ ਅਨੁਸਾਰ ਪ੍ਰਧਾਨ ਦਾ ਇਹ ਦਾਅਵਾ ਅਸਲ ਵਿੱਚ "ਗ਼ਲਤ ਅਤੇ ਗੁੰਮਰਾਹਕੁੰਨ" ਹੈ। ਉਸਨੇ ਕਿਹਾ, ''ਆਪਣੀ ਦਲੀਲ ਦੇ ਸਮਰਥਨ ਵਿੱਚ ਮੈਂ ਤੀਜੀ ਜਮਾਤ ਦੀ ਪਾਠ ਪੁਸਤਕ “ਲੁਕਿੰਗ ਅਰਾਉਂਡ” (ਵਾਤਾਵਰਣ ਅਧਿਐਨ), ਨਵੰਬਰ, 2022 ਐਡੀਸ਼ਨ, ਹਿੰਦੀ ਵਿੱਚ ਪਾਠ ਪੁਸਤਕ “ਰਿਮਝਿਮ-3” (ਨਵੰਬਰ, 2022 ਐਡੀਸ਼ਨ) ਹੈ ਅਤੇ ਛੇਵੀਂ ਜਮਾਤ ਦੀ ਪਾਠ ਪੁਸਤਕ ਦੀਆਂ ਕਾਪੀਆਂ ਨੱਥੀ ਕਰ ਰਿਹਾ ਹਾਂ।''
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਰਮੇਸ਼ ਨੇ ਕਿਹਾ ਕਿ ਸਕੂਲੀ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚੋਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਹਟਾਉਣਾ ਭਾਰਤ ਦੇ ਸੰਵਿਧਾਨ ਦੀ ਭਾਵਨਾ ਪ੍ਰਤੀ ਇਸ ਦੇਸ਼ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਸੰਕਲਪ ਦਾ ਘੋਰ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਪਲਟ 'ਤੇ "ਗੁੰਮਰਾਹਕੁੰਨ ਅਤੇ ਗਲਤ ਤੱਥਾਂ ਦੀ ਪੇਸ਼ਕਾਰੀ" ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਅਤੇ ਸਦਨ ਦਾ ਅਪਮਾਨ ਹੈ। ਰਮੇਸ਼ ਨੇ ਧਨਖੜ ਨੂੰ ਸੰਬੋਧਿਤ ਨੋਟਿਸ ਵਿੱਚ ਕਿਹਾ, "ਇਸ ਲਈ, ਮੈਂ ਤੁਹਾਨੂੰ ਇਸ ਸਬੰਧ ਵਿੱਚ ਧਰਮਿੰਦਰ ਪ੍ਰਧਾਨ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੀ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕਰਦਾ ਹਾਂ।" ਸਿੱਖਿਆ ਮੰਤਰੀ ਪ੍ਰਧਾਨ ਨੇ ਬੁੱਧਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਛੇਵੀਂ ਜਮਾਤ ਦੀਆਂ NCERT ਪਾਠ ਪੁਸਤਕਾਂ ਵਿੱਚ ਹੈ। ਉਨ੍ਹਾਂ ਇਸ ਸਬੰਧੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕੀਤਾ ਸੀ।
ਇਹ ਵੀ ਪੜ੍ਹੋ - ਪ੍ਰੇਮੀ ਨਾਲ ਵਿਆਹ ਕਰਨ ਲਈ ਭੈਣ ਕਰ ਰਹੀ ਸੀ ਜ਼ਿੱਦ, ਗੁੱਸੇ 'ਚ ਭਰਾ ਨੇ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8