ਗਰੀਬ ਪਰਿਵਾਰ ਦੀ ਰਸੋਈ ''ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼

Friday, Oct 02, 2026 - 04:57 PM (IST)

ਗਰੀਬ ਪਰਿਵਾਰ ਦੀ ਰਸੋਈ ''ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼

ਨਵੀਂ ਦਿੱਲੀ (ਏਜੰਸੀ)- ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਮਹਿੰਗਾਈ ਸਿਰਫ ਬਾਜ਼ਾਰ ਦੇ ਅੰਕੜਿਆਂ 'ਚ ਹੀ ਨਹੀਂ ਵਧ ਰਹੀ, ਸਗੋਂ ਇਸ ਦਾ ਅਸਰ ਹਰ ਮੱਧਮ ਵਰਗ ਅਤੇ ਗਰੀਬ ਪਰਿਵਾਰ ਦੀ ਰਸੋਈ 'ਤੇ ਪੈ ਰਿਹਾ ਹੈ। ਰਮੇਸ਼ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਿਛਲੇ ਤਿੰਨ ਮਹੀਨਿਆਂ 'ਚ ਰਸੋਈ ਦਾ ਬਜਟ 25 ਫੀਸਦੀ ਤੱਕ ਵਧ ਗਿਆ ਹੈ।

ਉਨ੍ਹਾਂ ਕਿਹਾ ਕਿ ਇਕ ਘਰੇਲੂ ਔਰਤ ਦੇ ਅਨੁਸਾਰ 35,000 ਰੁਪਏ ਦੀ ਮਹੀਨਾਵਾਰ ਆਮਦਨ 'ਚ ਘਰ ਦਾ ਖਰਚ ਸੰਭਾਲਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਹੈ ਕਿ ਸੀਮਿਤ ਆਮਦਨ ਵਾਲੇ ਪਰਿਵਾਰ ਵਧਦੀ ਮਹਿੰਗਾਈ ਦੇ ਵਿਚਕਾਰ ਆਪਣਾ ਬਜਟ ਕਿਵੇਂ ਸੰਭਾਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਰਹਰ ਦੀ ਦਾਲ ਦੀ ਕੀਮਤ 105 ਰੁਪਏ ਤੋਂ ਵੱਧ ਕੇ 140-150 ਰੁਪਏ ਪ੍ਰਤੀ ਕਿਲੋ, ਮੂੰਗ 95 ਰੁਪਏ ਤੋਂ ਵੱਧ ਕੇ 120 ਰੁਪਏ, ਚੌਲ 42-45 ਰੁਪਏ ਤੋਂ ਵੱਧ ਕੇ 53-55 ਰੁਪਏ ਅਤੇ ਸਰ੍ਹੋਂ ਦਾ ਤੇਲ 165 ਰੁਪਏ ਪ੍ਰਤੀ ਲੀਟਰ ਤੋਂ 190 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ, ਅਗਸਤ 'ਚ ਖੁਰਾਕ ਮਹਿੰਗਾਈ 5.95 ਫੀਸਦੀ ਸੀ, ਜਦੋਂ ਕਿ ਪਿਆਜ਼ 48.27 ਫੀਸਦੀ, ਅਦਰਕ 73.82 ਫੀਸਦੀ ਅਤੇ ਲਸਣ 43.60 ਫੀਸਦੀ ਮਹਿੰਗਾ ਹੋਇਆ। ਉਨ੍ਹਾਂ ਕਿਹਾ ਕਿ ਵਧਦੇ ਖਰਚਿਆਂ ਦੇ ਨਾਲ ਘਰੇਲੂ ਬੱਚਤ ਘੱਟ ਰਹੀ ਹੈ ਅਤੇ ਪਰਿਵਾਰਕ ਕਰਜ਼ਾ ਵਧ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਦੇਸ਼ ਵਾਸੀਆਂ ਨੂੰ ਇਸ "ਕਮਰ ਤੋੜ ਮਹਿੰਗਾਈ" ਤੋਂ ਕਦੋਂ ਰਾਹਤ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News