ਬ੍ਰਹਮੋਸ ਦੀ ਐਡਵਾਂਸਮੈਂਟ ''ਤੇ ਤੇਜ਼ੀ ਨਾਲ ਕੀਤਾ ਜਾ ਰਿਹਾ ਕੰਮ ! 1,500 KM ਤੱਕ ਹੋਵੇਗੀ ਰੇਂਜ

Monday, Oct 26, 2026 - 01:49 PM (IST)

ਬ੍ਰਹਮੋਸ ਦੀ ਐਡਵਾਂਸਮੈਂਟ ''ਤੇ ਤੇਜ਼ੀ ਨਾਲ ਕੀਤਾ ਜਾ ਰਿਹਾ ਕੰਮ ! 1,500 KM ਤੱਕ ਹੋਵੇਗੀ ਰੇਂਜ

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਰੂਸ ਦਾ ਸੰਯੁਕਤ ਰੱਖਿਆ ਉੱਦਮ 'ਬ੍ਰਹਮੋਸ ਏਅਰੋਸਪੇਸ' ਆਪਣੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸਿਸਟਮ ਨੂੰ ਭਵਿੱਖ ਦੇ ਆਧੁਨਿਕ ਜੰਗੀ ਖੇਤਰਾਂ ਲਈ ਹੋਰ ਜ਼ਿਆਦਾ ਘਾਤਕ, ਲੰਬੀ ਦੂਰੀ ਤੱਕ ਮਾਰ ਕਰਨ ਵਾਲਾ ਅਤੇ ਹਾਈਪਰਸੋਨਿਕ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਸੰਸਥਾ ਦੇ ਸੀ.ਈ.ਓ. ਅਤੇ MD ਜੈਤੀਰਥ ਜੋਸ਼ੀ ਅਨੁਸਾਰ, ਮਿਜ਼ਾਈਲ ਦੇ ਆਪ੍ਰੇਸ਼ਨਲ ਪੈਰਾਮੀਟਰਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਕਈ ਨਵੇਂ ਮਾਡਲ ਤਿਆਰ ਕੀਤੇ ਜਾ ਰਹੇ ਹਨ। 

ਇਸ ਸਮੇਂ ਬ੍ਰਹਮੋਸ ਕਾਰਪੋਰੇਸ਼ਨ ਇੱਕ ਅਜਿਹੀ ਮਿਜ਼ਾਈਲ 'ਤੇ ਕੰਮ ਕਰ ਰਹੀ ਹੈ ਜਿਸ ਦੀ ਮਾਰਕ ਸਮਰੱਥਾ 1,500 ਕਿਲੋਮੀਟਰ ਤੱਕ ਹੋਵੇਗੀ। ਇਹ ਬ੍ਰਹਮੋਸ ਦੇ ਮੂਲ ਮਿਜ਼ਾਈਲ ਨਾਲੋਂ 5 ਗੁਣਾ ਤੋਂ ਵੱਧ ਦੂਰੀ ਤੱਕ ਦੇ ਨਿਸ਼ਾਨਿਆਂ ਨੂੰ ਹਿੱਟ ਕਰ ਸਕੇਗੀ। ਇਹ ਪ੍ਰੋਜੈਕਟ ਪੜਾਅ-ਦਰ-ਪੜਾਅ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਪ੍ਰੀਖਣਾਂ ਰਾਹੀਂ ਅੱਗੇ ਵਧਾਇਆ ਜਾਵੇਗਾ। 

ਇਸ ਤੋਂ ਇਲਾਵਾ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਲਈ ਇੱਕ ਹਲਕਾ ਵਰਜ਼ਨ 'ਬ੍ਰਹਮੋਸ-ਐੱਨ.ਜੀ.' ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਭਾਰਤ ਦੇ ਆਪਣੇ ਸਵਦੇਸ਼ੀ ਲੜਾਕੂ ਜਹਾਜ਼ 'ਤੇਜਸ' ਸਣੇ ਹੋਰ ਜੈੱਟਾਂ 'ਤੇ ਵੀ ਤਾਇਨਾਤ ਕੀਤਾ ਜਾ ਸਕੇਗਾ। ਸੁਖੋਈ Su-30MKI ਇੱਕੋ ਸਮੇਂ ਅਜਿਹੀਆਂ 3 ਮਿਜ਼ਾਈਲਾਂ ਲੈ ਕੇ ਉੱਡ ਸਕੇਗਾ। ਇਸ ਦਾ ਪ੍ਰੋਟੋਟਾਈਪ 2027-28 ਤੱਕ ਸਾਹਮਣੇ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ- 'ਰੱਦ ਕਰਾਵਾਂਗੇ ਚੋਣਾਂ..!', ਕਰਾਰੀ ਹਾਰ ਮਗਰੋਂ ਬੋਲਸੋਨਾਰੋ ਨੇ ਕੀਤਾ ਵੱਡਾ ਐਲਾਨ

ਆਧੁਨਿਕ ਜੰਗ ਦੇ ਨਵੇਂ ਯੁੱਗ ਲਈ 'ਬ੍ਰਹਮੋਸ-2' ਨਾਂ ਦਾ ਹਾਈਪਰਸੋਨਿਕ ਮਾਡਲ ਤਿਆਰ ਕੀਤਾ ਜਾ ਰਿਹਾ ਹੈ, ਜਿਸ 'ਚ 'ਸਕ੍ਰੈਮਜੈੱਟ' ਇੰਜਣ ਦੀ ਵਰਤੋਂ ਕੀਤੀ ਜਾਵੇਗੀ। ਇਸ ਦੀ ਰਫ਼ਤਾਰ ਮੈਕ 5 (ਆਵਾਜ਼ ਦੀ ਰਫ਼ਤਾਰ ਤੋਂ 5 ਗੁਣਾ ਤੇਜ਼) ਤੋਂ ਵੀ ਵੱਧ ਹੋਵੇਗੀ।

ਆਪਰੇਸ਼ਨ ਸਿੰਦੂਰ ਦੌਰਾਨ ਬ੍ਰਹਮੋਸ ਮਿਜ਼ਾਈਲ ਦੀ ਸਫ਼ਲਤਾ ਮਗਰੋਂ ਫਿਲੀਪੀਨਜ਼ (375 ਮਿਲੀਅਨ ਡਾਲਰ ਦਾ ਕਰਾਰ) ਨੂੰ ਸਫਲਤਾਪੂਰਵਕ ਮਿਜ਼ਾਈਲਾਂ ਸਪਲਾਈ ਕਰਨ ਤੋਂ ਬਾਅਦ ਭਾਰਤ ਨੇ ਵੀਅਤਨਾਮ ਅਤੇ ਇੰਡੋਨੇਸ਼ੀਆ ਨਾਲ ਵੀ ਸੌਦੇ ਤੈਅ ਕੀਤੇ ਹਨ। ਇਸ ਤੋਂ ਇਲਾਵਾ ਮਲੇਸ਼ੀਆ, ਯੂ.ਏ.ਈ., ਸਾਊਦੀ ਅਰਬ, ਮਿਸਰ, ਚਿਲੀ ਅਤੇ ਦੱਖਣੀ ਅਫਰੀਕਾ ਸਮੇਤ 12 ਤੋਂ ਵੱਧ ਦੇਸ਼ਾਂ ਨੇ ਬ੍ਰਹਮੋਸ ਖਰੀਦਣ 'ਚ ਦਿਲਚਸਪੀ ਦਿਖਾਈ ਹੈ।

ਬ੍ਰਹਮੋਸ ਮਿਜ਼ਾਈਲਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਦੇ 4 ਸ਼ਹਿਰਾਂ ਹੈਦਰਾਬਾਦ, ਨਾਗਪੁਰ, ਪਿਲਾਨੀ ਅਤੇ ਲਖਨਊ 'ਚ ਮੈਨੂਫੈਕਚਰਿੰਗ ਪਲਾਂਟ ਚੱਲ ਰਹੇ ਹਨ। ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਪਾਰਟਨਰ ਕੰਪਨੀਆਂ ਦੀ ਗਿਣਤੀ 45 ਤੱਕ ਵਧਾਈ ਜਾ ਰਹੀ ਹੈ। ਭਾਰਤ ਨੇ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਆਪਣੇ ਰੱਖਿਆ ਨਿਰਯਾਤ 'ਚ 67 ਫ਼ੀਸਦੀ ਦੀ ਸਾਲਾਨਾ ਵਾਧੇ ਨਾਲ 4 ਅਰਬ ਡਾਲਰ ਦਾ ਅੰਕੜਾ ਛੂਹ ਲਿਆ ਹੈ, ਜਿਸ ਨੂੰ 2029 ਤੱਕ 5.5 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News