'ਸੱਤਾ ਵੋਟਾਂ ਨਾਲ ਮਿਲਦੀ ਹੈ, ਪਰਿਵਾਰ ਦੀ ਵਿਰਾਸਤ ਨਾਲ ਨਹੀਂ', RP Singh ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ

Saturday, Oct 31, 2026 - 10:37 PM (IST)

'ਸੱਤਾ ਵੋਟਾਂ ਨਾਲ ਮਿਲਦੀ ਹੈ, ਪਰਿਵਾਰ ਦੀ ਵਿਰਾਸਤ ਨਾਲ ਨਹੀਂ', RP Singh ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਵਿਰੋਧੀ ਧਿਰ ਵੱਲੋਂ ਕੀਤੀ ਗਈ 'ਨਕਲੀ ਸੰਸਦ' (Mock Parliament) ਨੂੰ ਸਿਆਸੀ ਨੌਟੰਕੀ ਕਰਾਰ ਦਿੰਦਿਆਂ ਵਿਰੋਧੀ ਗਠਜੋੜ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਅੱਜ 'ਨਕਲੀ ਸੰਸਦ' ਦੀ ਸਿਆਸੀ ਨੌਟੰਕੀ ਦੇਖਣ ਨੂੰ ਮਿਲੀ ਹੈ ਅਤੇ ਸ਼ਾਇਦ ਸਾਲ 2029 ਵਿੱਚ 'ਨਕਲੀ ਸਹੁੰ ਚੁੱਕ ਸਮਾਗਮ' ਦਾ ਨਜ਼ਾਰਾ ਵੀ ਦੇਖਣ ਨੂੰ ਮਿਲ ਸਕਦਾ ਹੈ।

ਅੱਜ ਸੀ ਨਕਲੀ ਸੰਸਦ (Mock Parliament) ਦਾ ਸਿਆਸੀ ਡਰਾਮਾ, ਤੇ 2029 ਵਿੱਚ ਹੋ ਸਕਦਾ ਹੈ ਨਕਲੀ ਸਹੁੰ ਚੁੱਕ (Swearing-In) ਸਮਾਗਮ ਦਾ ਨਜ਼ਾਰਾ! ਮੰਚ 'ਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਉਂਦੀ ਹੋਈ, ਤੇ ਪਿੱਛੇ ਪੂਰਾ ਵਿਰੋਧੀ ਗਠਜੋੜ ਤਾੜੀਆਂ ਮਾਰਦਾ ਹੋਇਆ! ਦੇਸ਼ ਦੀ ਸੱਤਾ ਜਨਤਾ ਦੀ ਵੋਟ ਨਾਲ ਮਿਲਦੀ ਹੈ, ਪਰਿਵਾਰ ਦੀ ਵਿਰਾਸਤ ਨਾਲ ਨਹੀਂ! ਲੋਕਤੰਤਰ ਦੇ ਨਾਮ 'ਤੇ ਪਰਿਵਾਰਵਾਦ ਦਾ ਜਸ਼ਨ - ਇਹੀ ਹੈ ਇਨ੍ਹਾਂ ਦੀ ਸਿਆਸੀ ਸੋਚ!

— RP Singh National Spokesperson BJP (@rpsinghkhalsa) October 31, 2026

ਆਰ.ਪੀ. ਸਿੰਘ ਨੇ ਵਿਰੋਧੀ ਧਿਰ ਦੇ ਰਾਜਨੀਤਿਕ ਸੁਪਨਿਆਂ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਸ ਨਕਲੀ ਸਹੁੰ ਚੁੱਕ ਸਮਾਗਮ ਵਿੱਚ ਮੰਚ 'ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਾ ਰਹੇ ਹੋਣਗੇ ਅਤੇ ਪਿੱਛੇ ਪੂਰਾ ਵਿਰੋਧੀ ਗਠਜੋੜ ਤਾਲੀਆਂ ਵਜਾ ਰਿਹਾ ਹੋਵੇਗਾ।

ਭਾਜਪਾ ਬੁਲਾਰੇ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਦੇਸ਼ ਦੀ ਸੱਤਾ ਜਨਤਾ ਦੀਆਂ ਵੋਟਾਂ ਨਾਲ ਮਿਲਦੀ ਹੈ, ਕਿਸੇ ਪਰਿਵਾਰ ਦੀ ਵਿਰਾਸਤ ਨਾਲ ਨਹੀਂ। ਉਨ੍ਹਾਂ ਵਿਰੋਧੀ ਧਿਰ ਦੀ ਰਾਜਨੀਤਿਕ ਸੋਚ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਕਤੰਤਰ ਦੇ ਨਾਂ 'ਤੇ ਪਰਿਵਾਰਵਾਦ ਦਾ ਜਸ਼ਨ ਮਨਾਉਣਾ ਹੀ ਇਨ੍ਹਾਂ ਦੀ ਸਿਆਸੀ ਸੋਚ ਦੀ ਸੀਮਾ ਹੈ।
 


author

Inder Prajapati

Content Editor

Related News