ਜੈਪੁਰ ''ਚ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 189 ਯਾਤਰੀ ਸਨ ਸਵਾਰ
Wednesday, Jun 12, 2019 - 12:29 PM (IST)

ਜੈਪੁਰ— ਰਾਜਸਥਾਨ ਦੇ ਜੈਪੁਰ ਏਅਰਪੋਰਟ 'ਤੇ ਟਾਇਰ ਫਟਣ ਕਾਰਨ ਸਪਾਈਸਜੈੱਟ ਦੀ ਦੁਬਈ-ਜੈਪੁਰ ਐੱਸ.ਜੀ.-18 ਜਹਾਜ਼ ਦੀ ਐਮਰਜੈਂਸੀ ਲੈਂਜਿੰਗ ਹੋਈ। ਜਹਾਜ਼ 'ਚ 189 ਯਾਤਰੀ ਸਵਾਰ ਸਨ। ਜਹਾਜ਼ ਸਵੇਰੇ 9.03 ਵਜੇ ਜੈਪੁਰ ਏਅਰਪੋਰਟ 'ਤੇ ਉਤਿਰਆ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਏਅਰ ਇੰਡੀਆ ਨੇ ਜੈਪੁਰ ਏਅਰਪੋਰਟ 'ਤੇ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਵੀ 4 ਉਡਾਣਾਂ ਰੱਦ ਕੀਤੀਆਂ। ਪਿਛਲੇ 4 ਦਿਨਾਂ 'ਚ 16 ਫਲਾਈਟਾਂ ਰੱਦ ਹੋ ਚੁਕੀਆਂ ਹਨ। ਏਅਰਲਾਈਨਜ਼ ਨਾਲ ਜੁੜੇ ਸੂਤਰਾਂ ਅਨੁਸਾਰ ਏਅਰਲਾਈਨਜ਼ ਕੋਲ ਪਿਛਲੇ ਕੁਝ ਦਿਨਾਂ ਤੋਂ ਕਰੂ ਮੈਂਬਰਜ਼ ਦੀ ਕਮੀ ਹੈ। ਇਸ ਕਾਰਨ ਏਅਰਲਾਈਨਜ਼ ਨੇ ਪਿਛਲੇ ਦਿਨਾਂ ਤੋਂ ਕਰੂ ਮੈਂਬਰ ਦੀ ਕਮੀ ਹੈ। ਇਸ ਕਾਰਨ ਏਅਰਲਾਈਨਜ਼ ਨੇ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਰੂਟ 'ਤੇ ਸੰਚਾਲਿਤ ਹੋਣ ਵਾਲੀਆਂ ਉਡਾਣਾਂ ਨੂੰ ਰੱਦ ਕੀਤਾ ਹੈ। ਇਸ ਨਾਲ ਕਰੀਬ 800 ਯਾਤਰੀ ਏਅਰਲਾਈਨ ਦੀ ਕੰਨਪੀ ਦੀ ਇਸੇ ਅਵਿਵਸਥਾ ਦਾ ਸ਼ਿਕਾਰ ਬਣੇ ਸਨ। ਬੁੱਧਵਾਰ ਨੂੰ ਵੀ ਲਖਨਊ ਅਤੇ ਉਦੇਪੁਰ ਜਾਣ ਅੇਤ ਆਉਣ ਵਾਲੀਆਂ ਫਲਾਈਟਸ ਰੱਦ ਰਹਿਣਗੀਆਂ। ਯਾਤਰੀਆਂ ਨੂੰ ਏਅਰਲਾਈਨਜ਼ ਵਲੋਂ ਕਿਰਆਇਆ ਹੀ ਰਿਫੰਡ ਕੀਤਾ ਜਾਵੇਗਾ। ਟਿਕਟ ਰੱਦ ਹੋਣ ਨਾਲ ਕਰੰਟ ਬੁਕਿੰਗ ਦੇ ਨਾਂ 'ਤੇ ਉਹੀ ਟਿਕਟ 4 ਤੋਂ 5 ਗੁਣਾ ਤੱਕ ਮਹਿੰਗੀ ਲੈਣੀ ਪੈਂਦੀ ਹੈ। ਉੱਥੇ ਹੀ ਕੁਝ ਯਾਤਰੀਆਂ ਦੀ ਅੱਗੇ ਦੀ ਫਲਾਈਟ ਦਾ ਸ਼ੈਡਿਊਲ ਖਰਾਬ ਹੋ ਜਾਂਦਾ ਹੈ।