ਜੈ ਕੰਨ੍ਹਈਆ ਲਾਲ ਕੀ... ਦੇਸ਼ਭਰ ਦੇ ਮੰਦਰਾਂ ''ਚ ਰਹੀ ਜਨਮ ਅਸ਼ਟਮੀ ਦੀ ਧੂਮ

Tuesday, Aug 31, 2021 - 03:57 AM (IST)

ਜੈ ਕੰਨ੍ਹਈਆ ਲਾਲ ਕੀ... ਦੇਸ਼ਭਰ ਦੇ ਮੰਦਰਾਂ ''ਚ ਰਹੀ ਜਨਮ ਅਸ਼ਟਮੀ ਦੀ ਧੂਮ

ਨਵੀਂ ਦਿੱਲੀ - ਦੇਸ਼ਭਰ ਵਿੱਚ ਸੋਮਵਾਰ ਨੂੰ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੀ ਧੁੰਮ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਖਣ ਨੂੰ ਮਿਲੀ। ਕੋਰੋਨਾ ਕਾਲ ਵਿੱਚ ਕਾਨ੍ਹਾ ਦੀ ਨਗਰੀ ਮਥੁਰਾ ਵਿੱਚ ਅਲਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਨੰਦਲਲਾ ਦੇ ਦਰਸ਼ਨ ਲਈ ਦੇਸ਼ਭਰ ਦੇ ਤਮਾਮ ਮੰਦਰਾਂ ਵਿੱਚ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ।

ਭਾਦਰਪਦ ਕ੍ਰਿਸ਼ਨ ਅਸ਼ਟਮੀ ਤਾਰੀਖ ਦੀ ਅੱਧੀ ਰਾਤ ਨੂੰ ਮਥੁਰਾ ਦੇ ਜੇਲ੍ਹ ਵਿੱਚ ਵਾਸੁਦੇਵ ਦੀ ਪਤਨੀ ਦੇਵਕੀ ਦੇ ਕੁੱਖੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ ਸੀ। ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਇਸ ਸ਼ੁੱਭ ਘੜੀ ਦਾ ਉਤਸਵ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ।

ਦੁਆਪਰ ਯੁੱਗ ਵਿੱਚ ਸ਼੍ਰੀ ਕ੍ਰਿਸ਼ਨ ਨੇ ਬੁੱਧਵਾਰ ਨੂੰ ਰੋਹੀਣੀ ਨਛੱਤਰ ਵਿੱਚ ਜਨਮ ਲਿਆ ਸੀ। ਅਸ਼ਟਮੀ ਤਾਰੀਖ ਨੂੰ ਰਾਤ ਵੇਲੇ ਅਵਤਾਰ ਲੈਣ ਦਾ ਪ੍ਰਮੁੱਖ ਕਾਰਨ ਉਨ੍ਹਾਂ ਦਾ ਚੰਦਰਵੰਸ਼ੀ ਹੋਣਾ ਹੈ। ਸ਼੍ਰੀ ਕ੍ਰਿਸ਼ਨ ਚੰਦਰਵੰਸ਼ੀ, ਚੰਦਰਦੇਵ ਉਨ੍ਹਾਂ  ਦੇ ਪੂਰਵਜ ਅਤੇ ਬੁੱਧ ਚੰਦਰਮਾ ਦੇ ਪੁੱਤ ਹਨ। ਇਸ ਕਾਰਨ ਚੰਦਰਵੰਸ਼ੀ ਵਿੱਚ ਪੁੱਤਰ ਦੇ ਰੂਪ ਵਿੱਚ ਜਨਮ ਲੈਣ ਲਈ ਕ੍ਰਿਸ਼ਨ ਨੇ ਬੁੱਧਵਾਰ ਦਾ ਦਿਨ ਚੁਣਿਆ।

ਉੱਤਰ ਪ੍ਰਦੇਸ਼ ਦੇ ਔਰਿਆ ਜ਼ਿਲ੍ਹੇ ਦਾ ਕੁਦਰਕੋਟ ਕਸਬਾ ਕ੍ਰਿਸ਼ਨ ਦੀ ਸਹੁਰਾ-ਘਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਪ੍ਰਾਚੀਨ ਮਾਨਤਾਵਾਂ ਦੇ ਅਨੁਸਾਰ, ਔਰਿਆ ਦਾ ਕੁਦਰਕੋਟ ਕਸਬਾ ਦੁਆਪਰ ਯੁੱਗ ਦੇ ਸਮੇਂ ਕੁੰਦਨਪੁਰ ਨਾਮ ਨਾਲ ਜਾਣਿਆ ਜਾਂਦਾ ਸੀ। ਕੁੰਦਨਪੁਰ ਦੇਵੀ ਰੁਕਮਣੀ ਦੇ ਪਿਤਾ ਰਾਜਾ ਭੀਸ਼ਮਕ ਦੀ ਰਾਜਧਾਨੀ ਹੋਇਆ ਕਰਦੀ ਸੀ ਅਤੇ ਰੁਕਮਣੀ ਇੱਥੇ ਮਾਤਾ ਗੌਰੀ ਦੀ ਪੂਜਾ ਕਰਨ ਨਿੱਤ ਇੱਕ ਮੰਦਰ ਆਉਂਦੀ ਸੀ।

ਕ੍ਰਿਸ਼ਨ ਉਤਸਵ ਮੌਕੇ ਸੀ.ਐੱਮ. ਯੋਗੀ ਮਥੁਰਾ ਪੁੱਜੇ। ਉਨ੍ਹਾਂ ਨੇ ਭਗਵਾਨ ਨੰਦਲਲਾ ਦੇ ਦਰਸ਼ਨ ਕੀਤੇ। ਜਨਮ ਅਸ਼ਟਮੀ ਮੌਕੇ ਉਨ੍ਹਾਂ ਨੇ ਭਗਵਾਨ ਦੀ ਪੂਜਾ ਕੀਤੀ ਅਤੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਸੀ.ਐੱਮ. ਯੋਗੀ ਨੇ ਬਾਂਕੇ-ਬਿਹਾਰੀ ਦੀ ਪੂਜਾ ਕੀਤੀ ਅਤੇ ਉਨ੍ਹਾਂ ਨੂੰ ਫੁੱਲ ਵੀ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਨੇ ਮੰਦਰ ਦੇ ਪੁਜਾਰੀਆਂ ਨਾਲ ਵੀ ਮੁਲਾਕਾਤ ਕੀਤੀ। ਮੰਦਰ ਦੇ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਗੁਜਰਾਤ ਦੇ ਅਹਿਮਦਾਬਾਦ ਵਿੱਚ ਕ੍ਰਿਸ਼ਨ ਉਤਸਵ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਰਸ਼ਨ ਕਰਨ ਪੁੱਜੇ। ਇੱਥੇ ਉਨ੍ਹਾਂ ਨੇ ਪੂਜਾ ਤੋਂ ਬਾਅਦ ਭਗਵਾਨ ਦਾ ਦਰਸ਼ਨ ਕੀਤਾ।

ਜਨਮ ਅਸ਼ਟਮੀ ਦੇ ਮੌਕੇ 'ਤੇ ਸ਼ਰਧਾਲੂਆਂ ਨੇ ਰਾਜਧਾਨੀ ਦਿੱਲੀ ਦੇ ਬਿਰਲਾ ਮੰਦਰ ਵਿੱਚ ਪੂਜਾ ਕੀਤੀ।

ਲੋਕਾਂ ਨੇ ਜਨਮ ਅਸ਼ਟਮੀ ਦੇ ਦਿਨ ਗੁਹਾਟੀ ਦੇ ਇਸਕਾਨ ਮੰਦਰ ਵਿੱਚ ਪੂਜਾ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News