ਖੜਗੇ ਦੇ ਸਹੁੰ ਚੁੱਕ ਸਮਾਗਮ ''ਚ ਪਹੁੰਚੇ ਜਗਦੀਸ਼ ਟਾਈਟਲਰ, ਭਾਜਪਾ ਨੇ ਚੁੱਕੇ ਸਵਾਲ

Thursday, Oct 27, 2022 - 08:49 PM (IST)

ਖੜਗੇ ਦੇ ਸਹੁੰ ਚੁੱਕ ਸਮਾਗਮ ''ਚ ਪਹੁੰਚੇ ਜਗਦੀਸ਼ ਟਾਈਟਲਰ, ਭਾਜਪਾ ਨੇ ਚੁੱਕੇ ਸਵਾਲ

ਨੈਸ਼ਨਲ ਡੈਸ਼ਕ : ਭਾਜਪਾ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਕਾਂਗਰਸ ਦੀ ਰਵਾਇਤੀ ਕਾਰਜਸ਼ੈਲੀ 'ਤੇ ਇਕ ਵਾਰ ਫਿਰ ਸਵਾਲ ਚੁੱਕੇ ਹਨ। 1984 ਦੇ ਸਿੱਖ ਕਤਲੇਆਮ ਕੇਸ ਦੇ ਦੋਸ਼ੀ ਜਗਦੀਸ਼ ਟਾਈਟਲਰ ਨੇ ਵੀ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਜਰੀਵਾਲ 'ਤੇ ਵਿੰਨ੍ਹਿਆ ਨਿਸ਼ਾਨਾ, CM ਮਾਨ ਨੂੰ ਕੀਤਾ ਇਹ ਸਵਾਲ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਕਿਹਾ ਹੈ। ਸਿਰਸਾ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ 1984 ਦਾ ਸਿੱਖ ਕਤਲੇਆਮ ਜਗਦੀਸ਼ ਟਾਈਟਲਰ ਵਰਗੇ ਕਾਤਲਾਂ ਤੋਂ ਕਰਵਾਇਆ ਸੀ। ਕਾਂਗਰਸ ਆਪਣੇ ਪੁਰਾਣੇ ਲੋਕਾਂ ਨੂੰ ਸਨਮਾਨ ਵਜੋਂ ਵਿਸ਼ੇਸ਼ ਸਲੂਕ ਦੇ ਰਹੀ ਹੈ। ਸਿਰਸਾ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਇਕ ਵਾਰ ਫਿਰ ਦਿਖਾਇਆ ਹੈ ਕਿ ਟਾਈਟਲਰ ਅਤੇ ਕਮਲਨਾਥ ਵਰਗੇ ਲੋਕ ਉਨ੍ਹਾਂ ਨੂੰ ਕਿੰਨੇ ਪਿਆਰੇ ਹਨ।

गांधी परिवार ने सिखों के कातिल टाइटलर को खड़गे जी के शपथ समारोह में बुलाकर एक बार फिर ये दिखा दिया कि इन्हें टाइटलर और कमलनाथ जैसे कितने प्यारे हैं।
इन्हीं कातिलों की मदद से गाँधी परिवार ने 1984 सिख कतलेआम को अंजाम दिया था जिसके ईनाम स्वरूप आज तक इन्हें Spl Treatment दी जा रही है pic.twitter.com/nh5YHbBVjX

— Manjinder Singh Sirsa (@mssirsa) October 27, 2022

ਇਸ ਸਬੰਧੀ ਸਿਰਸਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ 'ਚ ਉਹ ਕਾਂਗਰਸ ਪਾਰਟੀ 'ਤੇ ਸਵਾਲ ਚੁੱਕ ਰਹੇ ਹਨ। ਦੂਜੇ ਪਾਸੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ ਕਿ ਕਾਂਗਰਸ ਅਤੇ ਸੋਨੀਆ ਗਾਂਧੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਿੱਖਾਂ ਦੇ ਕਤਲੇਆਮ ਨਾਲ ਕਿੰਨੇ ਜੁੜੇ ਹੋਏ ਹਨ।


author

Mandeep Singh

Content Editor

Related News