ਸੜਕ ਦੁਰਘਟਨਾ ''ਚ 4 ਲੋਕਾਂ ਦੀ ਹੋਈ ਮੌਤ, 1 ਜ਼ਖਮੀ
Thursday, Jun 20, 2019 - 12:52 AM (IST)

ਜਗਦਲਪੁਰ-ਛੱਤੀਸਗੜ੍ਹ ਦੇ ਬਸਤਰ ਜ਼ਿਲੇ 'ਚ ਸੀਮੈਂਟ ਨਾਲ ਲੱਦੇ ਟਰੱਕ ਦੇ ਖੱਡ 'ਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਟਰੱਕ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਬਸਤਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲੇ ਦੇ ਦਰਭਾ ਥਾਣਾ ਖੇਤਰ ਦੇ ਅਧੀਨ ਝੀਰਮ ਘਾਟੀ 'ਚ ਸੀਮੈਂਟ ਨਾਲ ਲੱਦੇ ਟਰੱਕ ਦੇ ਖੱਡ 'ਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਸੂਬੇ ਆਂਧਰ ਪ੍ਰਦੇਸ਼ ਤੋਂ ਬਸਤਰ ਜ਼ਿਲੇ ਦੇ ਜਗਦਲਪੁਰ ਲਈ ਟਰੱਕ ਰਵਾਨਾ ਹੋਇਆ ਸੀ। ਟਰੱਕ 'ਚ ਪੰਜ ਲੋਕ ਸਵਾਰ ਸਨ। ਟਰੱਕ ਜਦ ਝੀਰਮ ਘਾਟੀ ਪਹੁੰਚਿਆ ਤਾਂ ਟਰੱਕ ਚਾਲਕ ਨੇ ਟਰੱਕ ਤੋਂ ਕੰਟਰੋਲ ਖੋਹ ਦਿੱਤਾ। ਇਸ ਨਾਲ ਟਰੱਕ ਲਗਭਗ 25 ਫੁੱਟ ਹੇਠਾਂ ਖੱਡ 'ਚ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚੀ। ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਜ਼ਖਮੀ ਟਰੱਕ ਚਾਲਕ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।