ਜੰਮੂ ''ਚ ਅੱਤਵਾਦੀਆਂ ਨੇ CRPF ਦੀ ਬੱਸ ''ਤੇ ਕੀਤਾ ਹਮਲਾ, 6 ਜਵਾਨ ਜ਼ਖਮੀ
Monday, Dec 07, 2015 - 11:31 AM (IST)

ਜੰਮੂ— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ''ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ''ਤੇ ਸੋਮਵਾਰ ਨੂੰ ਅਣਪਛਾਤੇ ਅੱਤਵਾਦੀਆਂ ਵਲੋਂ ਸੀ. ਆਰ. ਪੀ. ਐਫ. ਦੇ ਕਾਫਲੇ ''ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਹਮਲੇ ਵਿਚ ਫੌਜ ਦੇ 6 ਜਵਾਨ ਜ਼ਖਮੀ ਹੋ ਗਏ ਹਨ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਇੱਥੋਂ 50 ਕਿਲੋਮੀਟਰ ਦੂਰ ਬੀਜਬੇਹਰਾ ਦੇ ਸਮਥਾਨ ''ਚ ਗ੍ਰੀਨ ਟਨਲ ਦੇ ਨੇੜੇ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਇਕ ਕਾਫਲੇ ''ਚ ਸ਼ਾਮਲ ਸੀ. ਆਰ. ਪੀ. ਐਫ. ਦੀ ਇਕ ਬੱਸ ''ਤੇ ਹਮਲਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਹਮਲੇ ''ਚ ਜ਼ਖਮੀ ਹੋਏ ਜਵਾਨਾਂ ਨੂੰ ਅਨੰਤਨਾਗ ਦੇ ਇਕ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ ਅਤੇ ਇਲਾਕੇ ਦੇ ਘੇਰਾਬੰਦੀ ਕਰ ਦਿੱਤੀ ਗਈ ਹੈ। ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।