ਜੰਮੂ ਕਸ਼ਮੀਰ ਅਜਿਹੇ ਚੌਰਾਹੇ ''ਤੇ ਖੜ੍ਹਾ ਹੈ, ਜਿੱਥੇ ਲੋਕਾਂ ਕੋਲ ਕੋਈ ਅਧਿਕਾਰ ਨਹੀਂ : ਮਹਿਬੂਬਾ ਮੁਫ਼ਤੀ

Tuesday, Sep 13, 2022 - 12:46 PM (IST)

ਜੰਮੂ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿਚ ਕਥਿਤ ਜਨਤਕ ਅਸੰਤੋਸ਼ ਨੂੰ ਲੈ ਕੇ ਉੱਪ ਰਾਜਪਾਲ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਅੱਜ ਅਜਿਹੇ ਚੌਰਾਹੇ 'ਤੇ ਖੜ੍ਹਾ ਹੈ, ਜਿੱਥੇ ਲੋਕਾਂ ਕੋਲ ਨਾ ਤਾਂ ਕੋਈ ਅਧਿਕਾਰ ਹੈ, ਨਾ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਉਠਾਉਣ ਲਈ ਕੋਈ ਮੰਚ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਇਹ ਕਸ਼ਮੀਰੀ ਪੰਡਿਤਾਂ ਦੇ ਦਰਦ ਅਤੇ ਦੁੱਖ ਨੂੰ ਸਿਆਸੀ ਉਦੇਸ਼ਾਂ ਲਈ ਹਥਿਆਰ ਵਜੋਂ ਵਰਤ ਰਹੀ ਹੈ। ਮਹਿਬੂਬਾ ਨੇ ਜੰਮੂ ਖੇਤਰ ਦੇ ਆਪਣੇ ਦੂਜੇ ਦਿਨ ਦੇ ਦੌਰੇ ਦੌਰਾਨ ਵੱਖ-ਵੱਖ ਵਫ਼ਦਾਂ ਨਾਲ ਮੁਲਾਕਾਤ ਕਰਦੇ ਹੋਏ ਕਿਹਾ,''ਲੋਕਾਂ 'ਚ ਨਾਰਾਜ਼ਗੀ ਵਧ ਰਹੀ ਹੈ ਜਦਕਿ ਉੱਪ ਰਾਜਪਾਲ ਪ੍ਰਸ਼ਾਸਨ ਆਪਣੀਆਂ ਫਰਜ਼ੀ ਪ੍ਰਾਪਤੀਆਂ ਦਿਖਾਉਣ 'ਚ ਰੁੱਝਿਆ ਹੋਇਆ ਹੈ ਤਾਂ ਜੋ ਭਾਜਪਾ ਜੰਮੂ ਨਾਲ ਜੋ ਚਾਹੁੰਦੀ ਹੈ ਉਹ ਕਰ ਸਕੇ।''

ਉਨ੍ਹਾਂ ਕਿਹਾ,''ਇਸ ਦਾ ਨਤੀਜਾ ਹੈ ਕਿ ਜੰਮੂ-ਕਸ਼ਮੀਰ ਅੱਜ ਇਕ ਅਜਿਹੇ ਚੌਰਾਹੇ 'ਤੇ ਖੜ੍ਹਾ ਹੈ ਜਿੱਥੇ ਨਾਗਰਿਕਾਂ ਕੋਲ ਨਾ ਤਾਂ ਕੋਈ ਅਧਿਕਾਰ ਹੈ ਅਤੇ ਨਾ ਹੀ ਸ਼ਿਕਾਇਤਾਂ ਉਠਾਉਣ ਦਾ ਕੋਈ ਮੰਚ।'' ਕਸ਼ਮੀਰੀ ਪ੍ਰਵਾਸੀ ਕਰਮਚਾਰੀਆਂ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਮਹਿਬੂਬਾ ਨੇ ਕਿਹਾ ਕਿ ਭਾਜਪਾ ਅਤੇ ਉਸ ਦੇ ਪ੍ਰਸ਼ਾਸਨ ਨੇ ਰਾਜਨੀਤਕ ਮਕਸਦ ਲਈ ਭਾਈਚਾਰੇ (ਕਸ਼ਮੀਰੀ ਪੰਡਿਤ) ਦੇ ਦਰਦ ਅਤੇ ਪਰੇਸ਼ਾਨੀਆਂ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ ਅਤੇ ਉਨ੍ਹਾਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੀ ਅਣਦੇਖੀ ਕੀਤੀ। ਮਹਿਬੂਬਾ ਨੇ ਕਿਹਾ,''ਇਹ ਬਦਕਿਸਮਤੀ ਹੈ ਕਿ ਪਲਾਇਨ ਤੋਂ ਬਾਅਦ ਕੁਝ ਸਾਲਾਂ 'ਚ ਭਾਈਚਾਰੇ ਨੇ ਆਪਣਾ ਸਭ ਤੋਂ ਬੁਰਾ ਸਮਾਂ ਉਸ ਸ਼ਾਸਨ ਦੇ ਅਧੀਨ ਦੇਖਿਆ, ਜਿਸ ਨੇ ਆਪਣੇ ਖ਼ੁਦ ਦੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਦਰਦ ਦਾ ਅਪਰਾਧੀਕਰਨ ਅਤੇ ਪਰੇਸ਼ਾਨੀਆਂ ਦਾ ਸਿਆਸੀਕਰਨ ਕੀਤਾ।'' ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਅਜੇ ਵੀ ਕਸ਼ਮੀਰੀ ਪ੍ਰਵਾਸੀ ਭਾਈਚਾਰੇ 'ਚ ਸੁਰੱਖਿਆ ਦਾ ਭਾਵ ਪੈਦਾ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ। 


DIsha

Content Editor

Related News