ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ''ਚ ਨਸ਼ੀਲੇ ਪਦਾਰਥ ਤਸਕਰ ਦਾ ਘਰ ਕੀਤਾ ਕੁਰਕ
Friday, Jul 12, 2024 - 01:41 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਵੀਰਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਇਕ ਨਸ਼ੀਲੇ ਪਦਾਰਥ ਤਸਕਰ ਦਾ 23 ਲੱਖ ਰੁਪਏ ਮੁੱਲ ਦਾ ਘਰ ਕੁਰਕ ਕਰ ਲਿਆ। ਪੁਲਸ ਬੁਲਾਰੇ ਨੇ ਦੱਸਿਆ,''ਨਸ਼ੀਲੇ ਪਦਾਰਥ ਤਸਕਰਾਂ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ ਬਾਰਾਮੂਲਾ 'ਚ ਪੁਲਸ ਨੇ ਜਾਬੜਾ ਕਮਾਲਕੋਟ ਵਾਸੀ ਤਸਕਰ ਮੁਹੰਮਦ ਸਾਬਿਰ ਬਰਵਾਲ ਦੀ ਜਾਇਦਾਦ (ਲਗਭਗ 23 ਲੱਖ ਰੁਪਏ ਮੁੱਲ ਦਾ ਰਿਹਾਇਸ਼ੀ ਭਵਨ) ਕੁਰਕ ਕੀਤਾ ਹੈ।''
ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਸ (ਐੱਨਡੀਪੀਐੱਸ), 1985 ਦੀ ਧਾਰਾ 68-ਈ ਸਹਿ ਧਾਰਾ 68-ਐੱਫ (1) ਦੇ ਅਧੀਨ ਕੀਤੀ ਗਈ। ਉਨ੍ਹਾਂ ਕਿਹਾ,''ਪੁਲਸ ਵਲੋਂ ਕੀਤੀ ਗਈ ਜਾਂਚ 'ਚ ਪਤਾ ਲੱਗਾ ਕਿ ਇਹ ਜਾਇਦਾਦ ਗੈਰ-ਕਾਨੂੰਨੀ ਰੂਪ ਨਾਲ ਜੋੜੀ ਗਈ ਸੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e