ਜੰਮੂ ਕਸ਼ਮੀਰ ਪੁਲਸ ਨੇ 10 ਵਾਂਟੇਡ ਅੱਤਵਾਦੀਆਂ ਦੀ ਸੂਚੀ ਕੀਤੀ ਜਾਰੀ

Wednesday, Aug 04, 2021 - 10:56 AM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਚੋਟੀ ਦੇ 10 ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸਾਰੇ ਵਾਂਟੇਡ ਅੱਤਵਾਦੀ ਹਨ, ਜਿਨ੍ਹਾਂ ਨੂੰ ਫੜਿਆ ਜਾਂ ਖ਼ਤਮ ਕੀਤਾ ਜਾਣਾ ਹੈ। ਕਸ਼ਮੀਰ ਜ਼ੋਨ ਪੁਲਸ ਵਲੋਂ ਸੋਮਵਾਰ ਦੇਰ ਰਾਤ ਟਵਿੱਟਰ 'ਤੇ ਪੋਸਟ ਕੀਤੀ ਗਈ ਸੂਚੀ 'ਚ 7 ਅੱਤਵਾਦੀ ਸ਼ਾਮਲ  ਹਨ, ਜੋ ਕੁਝ ਸਮੇਂ ਤੋਂ ਸਰਗਰਮ ਹਨ ਅਤੇ ਤਿੰਨ ਨਵੇਂ ਅੱਤਵਾਦੀ ਹਨ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਂਦੀਪੋਰਾ 'ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ ਅੱਤਵਾਦੀ ਕੀਤਾ ਢੇਰ

ਕਸ਼ਮੀਰ ਜ਼ੋਨ ਦੀ ਪੁਲਸ ਨੇ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਦੇ ਹਵਾਲੇ ਤੋਂ ਦੱਸਿਆ,''ਚੋਟੀ ਦੇ 10 ਸੂਚੀ 'ਚ ਪੁਰਾਣੇ ਅੱਤਵਾਦੀਆਂ 'ਚ ਸਲੀਮ ਪਰਰੇ, ਯੁਸੂਫ ਕੰਟਰੂ, ਅੱਬਾਸ ਸ਼ੇਖ, ਰਿਆਜ਼ ਸ਼ੇਟਰਗੁੰਡ, ਫਾਰੂਖ ਅਲੀ, ਜੁਬੈਰ ਵਾਨੀ ਅਤੇ ਅਸ਼ਰਫ ਮੌਲਵੀ ਹੈ। ਨਵੇਂ ਅੱਤਵਾਦੀਆਂ 'ਚ ਸਾਕਿਬ ਮੰਜ਼ੂਰ, ਉਮਰ ਮੁਸਤਾਕ ਖਾਂਡੇ ਅਤੇ ਵਕੀਲ ਸ਼ਾਹ ਹਨ।'' ਕਸ਼ਮੀਰ 'ਚ ਅੱਤਵਾਦ ਦੇ ਉਭਾਰ ਦੇ ਬਾਅਦ ਤੋਂ ਸੁਰੱਖਿਆ ਫ਼ੋਰਸ ਵਾਂਟੇਡ ਅੱਤਵਾਦੀਆਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕਰਦੀ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਰਣਨੀਤੀ ਬਦਲੀ ਹੈ ਅਤੇ ਪੁਲਸ ਸਮੇਂ-ਸਮੇਂ 'ਤੇ ਵਾਂਟੇਡ ਅੱਤਵਾਦੀਂ ਦੀ ਸੂਚੀ ਜਾਰੀ ਕਰਦੀ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੋਰੋਨਾ ਕਾਰਨ ਨੌਕਰੀ ਗਈ ਤਾਂ ਲੋਕਾਂ ਨੇ ਸ਼ੁਰੂ ਕੀਤੀ ਜੈਵਿਕ ਖੇਤੀ, ਆਮਦਨੀ ਵਧੀ


DIsha

Content Editor

Related News