ਪੁੰਛ ’ਚ ਪਤਨੀ ਦੇ ਕਤਲ ਦੇ ਦੋਸ਼ ’ਚ ਜੰਮੂ ਕਸ਼ਮੀਰ ਪੁਲਸ ਦਾ ਮੁਲਾਜ਼ਮ ਅਤੇ ਉਸ ਦੀ ਮਾਂ ਗ੍ਰਿਫ਼ਤਾਰ

08/30/2021 5:59:01 PM

ਪੁੰਛ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਇਕ ਪੁਲਸ ਮੁਲਾਜ਼ਮ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤਾ ਪੇਸ਼ੇ ਤੋਂ ਅਧਿਆਪਕ ਸੀ। ਇਨ੍ਹਾਂ 2 ਗ੍ਰਿਫ਼ਤਾਰੀਆਂ ਦੇ ਨਾਲ ਹੀ ਪੁਲਸ ਨੇ, ਪਿਛਲੇ ਹਫ਼ਤੇ ਕੇਰੀ ਗੁਲਾਟਾ ਪਿੰਡ ’ਚ 36 ਸਾਲਾ ਸ਼ਹਿਨਾਜ ਅਖ਼ਤਰ ਦੇ ਕਤਲ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਅਖ਼ਤਰ ਦੇ ਸਰੀਰ ’ਤੇ ਜ਼ਖ਼ਮ ਦੇ ਨਿਸ਼ਾਨ ਸਨ ਅਤੇ ਉਸ ਦੀ ਲਾਸ਼ ਘਰੋਂ 100 ਮੀਟਰ ਦੀ ਦੂਰੀ ’ਤੇ 24 ਅਗਸਤ ਨੂੰ ਮਿਲਿਆ ਸੀ।

ਇਸ ਤੋਂ ਬਾਅਦ ਸ਼ਹਿਨਾਜ ਦੇ ਕਤਲ ਦੀ ਜਾਂਚ ਲਈ ਇਕ ਵਿਸ਼ੇਸ਼ ਦਲ ਦਾ ਗਠਨ ਕੀਤਾ ਗਿਆ। ਮੇਂਧਰ ਦੇ ਉੱਪ ਮੰਡਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਜੇ.ਏ. ਜਾਫ਼ਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਤਲ ਦੀ ਗੁੱਥੀ ਪੀੜਤਾ ਦੇ ਪਤੀ ਅਤੇ ਸੱਸ ਦੀ ਗ੍ਰਿਫ਼ਤਾਰੀ ਨਾਲ ਸੁਲਝ ਗਈ। ਉਨ੍ਹਾਂ ਦੱਸਿਆ ਕਿ 11 ਮੈਂਬਰਾਂ ਵਾਲੀ ਪੁਲਸ ਟੀਮ ਨੇ ਸ਼ੱਕ ਦੇ ਰੂਪ ’ਚ ਪਤੀ ਦੀ ਪਛਾਣ ਕੀਤੀ ਅਤੇ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨੇ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਕਤਲ ਕੀਤਾ ਅਤੇ ਫਿਰ ਸਬੂਤਾਂ ਨਾਲ ਛੇੜਛਾੜ ਕੀਤੀ ਤਾਂ ਕਿ ਗ੍ਰਿਫ਼ਤਾਰੀ ਤੋਂ ਬਚ ਸਕੇ।


DIsha

Content Editor

Related News