ਜੰਮੂ-ਕਸ਼ਮੀਰ ਦੀ ਇਹ ਮਹਿਲਾ ਬਣੀ ਕੁੜੀਆਂ ਲਈ ਰੋਲ ਮਾਡਲ, ਕਦੇ ਚਲਾਉਂਦੀ ਸੀ ਭਾਰੀ ਵਾਹਨ
Sunday, Apr 03, 2022 - 05:15 PM (IST)
ਕਠੂਆ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਰਹਿਣ ਵਾਲੀ ਪੂਜਾ ਦੇਵੀ ਕੁੜੀਆਂ ਦੇ ਸਸ਼ਕਤੀਕਰਨ ਲਈ ਆਪਣੀਆਂ ਪਹਿਲਕਦਮੀਆਂ ਨਾਲ ਇਕ ਰੋਲ ਮਾਡਲ ਬਣ ਗਈ ਹੈ। ਪੂਜਾ ਦੇਵੀ ਪਹਿਲਾਂ ਟਰੱਕ ਅਤੇ ਬੱਸਾਂ ਚਲਾਉਂਦੀ ਸੀ ਜਦੋਂਕਿ ਹੁਣ ਉਸਨੇ ਕਠੂਆ ਜ਼ਿਲ੍ਹੇ ’ਚ ਇਕ ਸਟੋਰ ਖੋਲ੍ਹਿਆ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪੂਜਾ ਦੇਵੀ ਨੇ ਆਪਣੇ ਸਫ਼ਰ, ਲੰਬੇ ਸਮੇਂ ਤੱਕ ਬੱਸਾਂ ਅਤੇ ਟਰੱਕ ਚਲਾਉਣ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, ਫੁੱਲਾਂ ਨਾਲ ਸਜੇ ਮਾਂ ਦੇ ਦਰਬਾਰ ਨੇ ਮੋਹਿਆ ਭਗਤਾਂ ਦਾ ਦਿਲ
ਪੂਜਾ ਨੇ ਕਿਹਾ, "ਮੈਂ ਜੰਮੂ ਅਤੇ ਕਸ਼ਮੀਰ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ (JKKVIB) ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬਹੁਤ ਧੰਨਵਾਦੀ ਹਾਂ, ਜਿਸ ਨਾਲ ਮੈਂ ਇਹ ਕਾਰੋਬਾਰ ਸਥਾਪਤ ਕਰ ਸਕੀ।" ਉਨ੍ਹਾਂ ਕਿਹਾ ਕਿ ਮੇਰਾ ਅਗਲਾ ਟੀਚਾ ਕੁੜੀਆਂ ਲਈ ਡਰਾਈਵਰ ਯੂਨੀਅਨ ਸ਼ੁਰੂ ਕਰਨਾ ਹੈ ਅਤੇ ਇਸ ਲਈ ਮੈਂ ਸਹਾਇਤਾ ਅਤੇ ਮੌਕਿਆਂ ਦੀ ਤਲਾਸ਼ ਕਰ ਰਹੀ ਹਾਂ ਤਾਂ ਜੋ ਮੈਂ ਸ਼ਹਿਰ ਦੀਆਂ ਹੋਰ ਕੁੜੀਆਂ ਨੂੰ ਵੀ ਰੁਜ਼ਗਾਰ ਅਤੇ ਸਵੈ-ਨਿਰਭਰਤਾ ਦੇ ਮੌਕੇ ਪ੍ਰਦਾਨ ਕਰਵਾ ਸਕਾਂ। ਦੱਸ ਦੇਈਏ ਕਿ ਪੂਜਾ ਨੂੰ ਇਲਾਕੇ ਦੇ ਨੌਜਵਾਨਾਂ ਲਈ ਰੋਲ ਮਾਡਲ ਵਜੋਂ ਦੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਤੇਰਾ ਦੁਆਰ...’, ਦੁਲਹਨ ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਮੰਦਰ, ਵੱਡੀ ਗਿਣਤੀ 'ਚ ਪੁੱਜੇ ਭਗਤ
ਪੂਜਾ ਦੀ ਇਕ ਵਿਦਿਆਰਥਣ ਨੇ ਦੱਸਿਆ, "ਮੈਂ ਲਗਾਤਾਰ ਉਨ੍ਹਾਂ ਤੋਂ ਸਿੱਖਦੀ ਹਾਂ ਅਤੇ ਪ੍ਰੇਰਣਾ ਲੈਂਦੀ ਹਾਂ ਕਿਉਂਕਿ ਮੈਂ ਆਜ਼ਾਦ ਰਹਿਣਾ ਚਾਹੁੰਦੀ ਹਾਂ।"ਓਧਰ ਜ਼ਿਲ੍ਹਾ ਵਿਕਾਸ ਕੌਂਸਲ, ਕਠੂਆ ਦੇ ਚੇਅਰਮੈਨ ਮਹਾਨ ਸਿੰਘ ਨੇ ਕਿਹਾ, "ਪੂਜਾ ਕੁਮਾਰੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਕ ਰੋਲ ਮਾਡਲ ਹੈ ਕਿਉਂਕਿ ਉਹ ਸਵੈ-ਨਿਰਭਰ ਹੈ।" ਹੁਣ ਖਾਦੀ ਅਤੇ ਗ੍ਰਾਮੀਣ ਉਦਯੋਗ ਬੋਰਡ (ਕੇਵੀਆਈਬੀ) ਨੇ ਵੀ ਉਸਦਾ ਆਪਣਾ ਕਾਰੋਬਾਰ ਸਥਾਪਤ ਕਰਨ ਲਈ 5 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਕੇ ਉਸਦੀ ਮਦਦ ਕੀਤੀ ਹੈ।’’
ਇਹ ਵੀ ਪੜ੍ਹੋ- ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਵਿਚ ਰਸਤੇ ਖਤਮ ਹੋਇਆ ਪੈਟਰੋਲ, ਟਰੈਕਟਰ ਦੀ ਮਦਦ ਨਾਲ ਪਹੁੰਚਾਇਆ ਪੰਪ
ਪੂਜਾ ਦੇਵੀ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਡਰਾਈਵਰ ਰਹੀ ਹੈ ਅਤੇ ਬੱਸਾਂ ਅਤੇ ਟਰੱਕਾਂ ਵਰਗੇ ਭਾਰੀ ਵਾਹਨ ਚਲਾਉਂਦੀ ਰਹੀ ਪਰ ਟਰਾਂਸਪੋਰਟਰਾਂ 'ਤੇ ਨਿਰਭਰ ਰਹੀ ਕਿਉਂਕਿ ਉਸ ਨੂੰ ਪੱਕੀ ਨੌਕਰੀ ਨਹੀਂ ਮਿਲ ਸਕੀ। ਹੁਣ ਉਹ ਆਪਣੇ ਸਟੋਰ ਦੀ ਮਾਲਕ ਹੈ ਅਤੇ ਰੁਜ਼ਗਾਰ ਸਿਰਜਣ ਪ੍ਰੋਗਰਾਮ ਲਈ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੀ ਹੈ।
ਇਹ ਵੀ ਪੜ੍ਹੋ- ਮਹਿੰਗਾਈ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਗੈਸ ਸਿੰਲਡਰਾਂ ਨੂੰ ਪਾਏ ਫੁੱਲਾਂ ਦੇ ਹਾਰ