ਕੁਪਵਾੜਾ 'ਚ ਮੁਕਾਬਲੇ ਦੌਰਾਨ 1 ਅੱਤਵਾਦੀ ਢੇਰ, ਤਰੇਗਹਾਮ 'ਚ ਕਰਫਿਊ

Thursday, Jul 12, 2018 - 05:14 PM (IST)

ਕੁਪਵਾੜਾ 'ਚ ਮੁਕਾਬਲੇ ਦੌਰਾਨ 1 ਅੱਤਵਾਦੀ ਢੇਰ, ਤਰੇਗਹਾਮ 'ਚ ਕਰਫਿਊ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਵੀਰਵਾਰ ਨੂੰ ਹੋਏ ਮੁਕਾਬਲੇ 'ਚ ਸੁਰੱਖਿਆ ਫੋਰਸ ਨੇ ਇਕ ਅੱਤਵਾਦੀ ਨੂੰ ਢੇਰ ਕੀਤਾ ਹੈ। ਫਿਲਹਾਲ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਇਸ ਦੌਰਾਨ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ, ''ਕੁਪਵਾੜਾ ਜ਼ਿਲੇ ਦੇ ਜੰਗਲੀ ਖੇਤਰ 'ਚ ਜਾਰੀ  ਮੁੱਠਭੇੜ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ।'' ਅਧਿਕਾਰੀ ਨੇ ਦੱਸਿਆ, ਫੌਜੀ ਜਵਾਨਾਂ ਦੇ ਇਕ ਗਸ਼ਤੀ ਦਲ 'ਤੇ ਗੋਲੀਬਾਰੀ ਤੋਂ ਬਾਅਦ ਬੁੱਧਵਾਰ ਨੂੰ ਕੁਪਵਾੜਾ ਦੇ ਕਾਂਦੀ ਜੰਗਲੀ ਇਲਾਕੇ 'ਚ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ।
ਦੂਜੇ ਪਾਸੇ ਬੁੱਧਵਾਰ ਨੂੰ ਕੁਪਵਾੜਾ ਜ਼ਿਲੇ 'ਚ ਪ੍ਰਦਰਸ਼ਨਕਾਰੀਆਂ ਅਤੇ ਫੌਜ ਦੇ ਇਕ ਗਸ਼ਤੀ ਦਲ ਵਿਚਕਾਰ ਹੋਏ ਸੰਘਰਸ਼ 'ਚ ਇਕ ਆਮ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕ ਨਾਗਰਿਕ ਦੀ ਪਛਾਣ ਖਾਲਿਦ ਗੱਫਾਰ ਦੇ ਰੂਪ 'ਚ ਹੋਈ ਹੈ, ਜੋ ਕੁਪਵਾੜਾ ਦੇ ਤਰੇਗਹਾਮ ਕਸਬੇ 'ਚ ਸੰਘਰਸ਼ ਦੌਰਾਨ ਮਾਰਿਆ ਗਿਆ।


Related News