''ਬਾਈਕਾਟ ਚਾਈਨਾ'' ਮੁਹਿੰਮ ਨਾਲ ਜੁੜਿਆ ਜੰਮੂ-ਕਸ਼ਮੀਰ

07/20/2020 7:47:29 PM

ਜੰਮੂ - ਜੰਮੂ-ਕਸ਼ਮੀਰ 'ਚ ਲੋਕ ਹੁਣ 'ਬਾਈਕਾਟ ਚੀਨੀ ਉਤਪਾਦਾਂ' ਦੀ ਮੁਹਿੰਮ 'ਚ ਸ਼ਾਮਲ ਹੋ ਗਏ ਹਨ। ਪਿਛਲੇ ਮਹੀਨੇ 15 ਜੂਨ ਨੂੰ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ, ਜੰਮੂ ਦੇ ਲੋਕ ਹੁਣ 'ਮੇਕ ਇਨ ਇੰਡੀਆ ਉਤਪਾਦਾਂ' ਨੂੰ ਅਪਣਾ ਰਹੇ ਹਨ। ਕਸ਼ਮੀਰ ਘਾਟੀ 'ਚ ਚੀਨ ਦੀ ਵਿਸਥਾਰਵਾਦੀ ਨੀਤੀਆਂ ਦੇ ਵਿਰੋਧ 'ਚ ਲੋਕਾਂ ਵੱਲੋਂ ਬਾਈਕਾਟ ਚੀਨ ਵਾਲੇ ਫੇਸ ਮਾਸਕ ਪਾ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 'ਭਾਰਤੀ ਉਤਪਾਦਾਂ ਦਾ ਇਸਤੇਮਾਲ ਕਰਨ, ਚੀਨ ਦਾ ਬਾਈਕਾਟ ਕਰਨ ਅਤੇ ਆਪਣੇ ਦੇਸ਼ ਦਾ ਨਿਰਮਾਣ ਕਰਨ' ਵਰਗੇ ਬੈਨਰ ਵੀ ਲਗਾਏ।

7 ਕਰੋੜ ਵਪਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਇਕ ਚੋਟੀ ਦੀ ਸੰਸਥਾ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਨੇ ਹਾਲ ਹੀ 'ਚ ਸਰਹੱਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੀ ਨਿੰਦਾ ਕੀਤੀ ਅਤੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਲਈ ਇਕ ਮੁਹਿੰਮ 'ਭਾਰਤੀ ਸਾਮਾਨ, ਹਮਾਰਾ ਅਭੀਮਾਨ' ਦੀ ਸ਼ੁਰੂਆਤ ਕੀਤੀ। ਸੀ.ਏ.ਆਈ.ਟੀ. ਨੇ 500 ਵਸਤਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਸੂਚੀ ਵਿਚ ਐਫ.ਐਮ.ਸੀ.ਜੀ. ਉਤਪਾਦ, ਕੰਜ਼ਿਊਮਰ, ਖਿਡੌਣੇ, ਕੱਪੜੇ, ਬਿਲਡਰ ਹਾਰਡਵੇਅਰ, ਜੁੱਤੀਆਂ ਅਤੇ ਹੋਰ ਉਤਪਾਦਾਂ ਸ਼ਾਮਲ ਹਨ।

ਹਾਲਾਂਕਿ, ਸੀ.ਏ.ਆਈ.ਟੀ. ਨੇ ਭਾਰਤੀ ਨਿਰਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਐਕਟ ਨੂੰ ਨਾਲ ਰੱਖਣ ਅਤੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ। ਜੰਮੂ ਦੇ ਸਥਾਨਕ ਕਾਰਪੋਰੇਟਰ ਪ੍ਰੀਤਮ ਸਿੰਘ ਨੇ ਕਿਹਾ, “ਚੀਨ ਇਕ ਅਜਿਹਾ ਦੇਸ਼ ਹੈ ਜਿਸ ਨੇ ਹਮੇਸ਼ਾ ਧੋਖਾ ਦਿੱਤਾ ਹੈ ਅਤੇ ਸਾਡੀ ਪਿੱਠ ਪਿੱਛੇ ਹਮਲਾ ਕੀਤਾ ਹੈ। ਸਾਡੀ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਨੂੰ ਸਾਰੀਆਂ ਚੀਨੀ ਐਪਾਂ ਅਤੇ ਹੋਰ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਦੀ ਜ਼ਰੂਰਤ ਹੈ। ਸਾਨੂੰ 'ਮੇਕ ਇਨ ਇੰਡੀਆਂ ਉਤਪਾਦਾਂ ਨੂੰ ਖਰੀਦਣਾ ਚਾਹੀਦਾ ਹੈ।“


Inder Prajapati

Content Editor

Related News