ਭਾਰੀ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਬੰਦ, 4 ਹਜ਼ਾਰ ਵਾਹਨ ਫਸੇ

Friday, Nov 08, 2019 - 05:29 PM (IST)

ਭਾਰੀ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਬੰਦ, 4 ਹਜ਼ਾਰ ਵਾਹਨ ਫਸੇ

ਜੰਮੂ- ਜੰਮੂ-ਕਸ਼ਮੀਰ ਵਿਚ ਭਾਰੀ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਜਿਸ ਕਾਰਨ ਇੱਥੇ 4,000 ਤੋਂ ਵਧ ਵਾਹਨ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਰਫਬਾਰੀ ਕਾਰਨ ਜੰਮੂ ਖੇਤਰ ਦੇ ਪੁੰਛ ਅਤੇ ਰਾਜੌਰੀ ਜ਼ਿਲਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਨਾਲ ਜੋੜਨ ਵਾਲੇ ਮੁਗਲ ਰੋਡ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਆਵਾਜਾਈ ਲਈ ਬੰਦ ਰੱਖਿਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਬਰਫ ਜਮਾਂ ਹੋਣ ਕਾਰਨ ਨੈਸ਼ਨਲ ਹਾਈਵੇਅ ਅੱਜ ਲਗਾਤਾਰ ਦੂਜੇ ਦਿਨ ਬੰਦ ਹੈ। ਨਤੀਜੇ ਵਜੋਂ ਹਾਈਵੇਅ 'ਤੇ 4,000 ਤੋਂ ਵਧ ਵਾਹਨ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ। 

PunjabKesari

ਪ੍ਰਾਪਤ ਜਾਣਕਾਰੀ ਮੁਤਾਬਕ ਇੱਥੇ ਫਸੇ ਹੋਏ ਵਾਹਨਾਂ 'ਚ ਜ਼ਿਆਦਾਤਰ ਟਰੱਕ ਹਨ ਅਤੇ ਇਹ ਹਾਈਵੇਅ 'ਤੇ ਨਗਰੋਟਾ, ਊਧਮਪੁਰ, ਰਾਮਬਨ, ਬਨਿਹਾਲ, ਸਾਂਬਾ ਅਤੇ ਕਠੂਆ ਖੇਤਰਾਂ ਵਿਚ ਫਸੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸੜਕ 'ਤੇ ਬਰਫਬਾਰੀ ਅਤੇ ਫਿਸਲਣ ਹੋਣ ਕਾਰਨ ਜੰਮੂ ਜਾਂ ਸ਼੍ਰੀਨਗਰ ਵਲੋਂ ਕਿਸੇ ਵੀ ਵਾਹਨ ਨੂੰ ਆਉਣ-ਜਾਣ ਦੀ ਆਗਿਆ ਨਹੀਂ ਹੈ।


author

Tanu

Content Editor

Related News