ਜੰ‍ਮੂ ਕਸ਼‍ਮੀਰ ਪ੍ਰਸ਼ਾਸਨ ਨੇ ਕੀਤਾ ਵੱਡਾ ਐਲਾਨ, ਵੈਸ਼ਣੋ ਦੇਵੀ ''ਚ ਸ਼ਰਧਾਲੂਆਂ ਦੀ ਗਿਣਤੀ ''ਚ ਕੀਤਾ ਵਾਧਾ

10/30/2020 8:35:50 PM

ਨਵੀਂ ਦਿੱਲੀ - ਕੋਰੋਨਾ ਕਾਲ 'ਚ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੈਸ਼ਣੋ ਦੇਵੀ ਦੀ ਯਾਤਰਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮਾਤਾ ਵੈਸ਼ਣੋ ਦੇਵੀ ਤੀਰਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੂੰ 1 ਨਵੰਬਰ ਤੋਂ 7000 ਤੋਂ ਵਧਾ ਕੇ 15000 ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਇਹ ਜੰਮੂ-ਕਸ਼‍ਮੀਰ ਪ੍ਰਸ਼ਾਸਨ ਨੇ ਸੁਣਾਇਆ।

ਇਹ ਵੀ ਪੜ੍ਹੋ: ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਦਿਵਾਲੀ ਤੋਹਫਾ

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਇਸ ਤੋਂ ਪਹਿਲਾਂ ਸਿਰਫ 7000 ਸ਼ਰਧਾਲੂਆਂ ਨੂੰ ਹੀ ਮਨਜ਼ੂਰੀ ਪ੍ਰਦਾਨ ਕੀਤੀ ਸੀ। ਜ਼ਿਕਰਯੋਗ ਹੈ ਨਵਰਾਤਰੀ ਮੌਕੇ ਲੱਗਭੱਗ 39 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕੀਤੇ। ਨਵਰਾਤਰੀ ਦੇ ਨੌਂ ਦਿਨਾਂ ਦੌਰਾਨ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੂਟਾ ਦੀ ਪਹਾੜੀ 'ਤੇ ਸਥਿਤੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲੇ ਭਗਤਾਂ ਦੀ ਭਗਤੀ 'ਤੇ ਕੋਰੋਨਾ ਵੀ ਕੋਈ ਪ੍ਰਭਾਵ ਨਹੀਂ ਪਾ ਸਕਿਆ।

ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਭਗਤਾਂ ਦਾ ਭੀੜ੍ਹ ਦੇਖਦੇ ਹੋਏ ਸਥਿਤੀ ਛੇਤੀ ਆਮ ਹੋਣ ਦੀ ਸੰਭਾਵਨਾ ਹੈ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਗਠਨ ਤੋਂ ਬਾਅਦ ਕੋਰੋਨਾ ਦੇ ਚੱਲਦੇ ਅਜਿਹਾ ਪਹਿਲੀ ਵਾਰ ਹੋਇਆ ਕਿ ਸ਼ਾਰਦਿਆ ਨਵਰਾਤਰੀ 'ਚ ਇਨ੍ਹੇ ਘੱਟ ਸ਼ਰਧਾਲੂ ਆਉਣ। ਆਮ ਦਿਨਾਂ 'ਚ ਨਵਰਾਤਰੀ ਮੌਕੇ ਭਗਤਾਂ ਦੀ ਗਿਣਤੀ ਲੱਖਾਂ 'ਚ ਹੁੰਦੀ ਸੀ।


Inder Prajapati

Content Editor

Related News