ਜੰਮੂ-ਕਸ਼ਮੀਰ ਦੀ ਬੇਟੀ ਨੇ ਅੰਤਰਰਾਸ਼ਟਰੀ ਡਾਂਸ ਮੁਕਾਬਲੇ ''ਚ ਜਿੱਤਿਆ ਸੋਨ ਤਗਮਾ

Thursday, Nov 25, 2021 - 02:15 PM (IST)

ਜੰਮੂ : ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਰਾਜੌਰੀ ਦੇ ਸੁੰਦਰਬਨੀ ਦੀ ਰਹਿਣ ਵਾਲੀ ਮਿਤਾਲੀ ਸ਼ਰਮਾ ਨੇ ਨੇਪਾਲ ਦੇ ਕਾਠਮੰਡੂ ਵਿੱਚ ਹੋਏ ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਮਿਤਾਲੀ ਦੇ ਪਿਤਾ 2010 ਵਿੱਚ ਛੱਤੀਸਗੜ੍ਹ ਵਿੱਚ ਨਕਸਲੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ।

ਸੋਨ ਤਮਗਾ ਜਿੱਤਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਮਿਤਾਲੀ ਨੇ ਕਿਹਾ, 'ਮੈਂ ਸਕੂਲ 'ਚ ਟਰਾਇਲ ਲਈ ਚੁਣੀ ਗਈ ਸੀ। ਮੈਂ ਜ਼ਿਲ੍ਹਾ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ। ਮੁਕਾਬਲਾ ਬਹੁਤ ਸਖ਼ਤ ਸੀ। ਇਹ ਚਾਰ ਦੇਸ਼ਾਂ ਸ਼੍ਰੀਲੰਕਾ, ਨੇਪਾਲ, ਭਾਰਤ, ਭੂਟਾਨ ਵਿਚਕਾਰ ਸੀ। ਮੈਂ ਸ਼ੁਰੂ ਤੋਂ ਹੀ ਇਸ ਮੁਕਾਬਲੇ ਨੂੰ ਲੈ ਕੇ ਸਕਾਰਾਤਮਕ ਸੀ। ਮੈਨੂੰ ਬਹੁਤ ਮਾਣ ਹੈ ਕਿ ਮੈਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ।

ਇਹ ਵੀ ਪੜ੍ਹੋ : ਖ਼ੁਲਾਸਾ! ਨਿਯਮਾਂ ਨੂੰ ਛਿੱਕੇ ਟੰਗ SBI ਨੇ ਗ਼ਰੀਬਾਂ ਤੋਂ ਕੀਤੀ ਕਰੋੜਾਂ ਦੀ ਵਸੂਲੀ

ਇਸ ਦੌਰਾਨ ਮਿਤਾਲੀ ਨੇ ਦੱਸਿਆ ਕਿ ਉਸਦੇ ਪਿਤਾ ਹੀ ਉਸ ਦੀ ਪ੍ਰੇਰਣਾ ਹਨ। ਉਹ ਇੱਕ ਫੌਜੀ ਅਫਸਰ ਸੀ ਜੋ 11 ਸਾਲ ਪਹਿਲਾਂ ਇੱਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ। ਉਨ੍ਹਾਂ ਨੂੰ ਮੇਰੇ 'ਤੇ ਮਾਣ ਹੋਵੇਗਾ। ਮੈਂ ਨੀਟ ਦੀ ਪ੍ਰੀਖਿਆ ਦਿੱਤੀ ਹੈ। ਜੇਕਰ ਮੈਨੂੰ ਕਾਉਂਸਲਿੰਗ ਵਿੱਚ ਕਾਲਜ ਮਿਲਦਾ ਹੈ ਤਾਂ ਮੈਂ ਐਮ.ਬੀ.ਬੀ.ਐਸ. ਪੜ੍ਹਾਈ ਦੇ ਨਾਲ-ਨਾਲ ਆਪਣਾ ਡਾਂਸ ਵੀ ਜਾਰੀ ਰੱਖਾਂਗੀ।'' ਮਿਤਾਲੀ ਦੀ ਮਾਂ ਅੰਜੂ ਸ਼ਰਮਾ ਆਪਣੀ ਬੇਟੀ ਦੀ ਇਸ ਉਪਲੱਬਧੀ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ, 'ਇਹ ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਸਫਲ ਹੋਣ। ਮਿਤਾਲੀ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਉਹ ਉਸਦੀ ਪ੍ਰੇਰਨਾ ਹੈ। ਉਹ ਸੱਚਮੁੱਚ ਸਖ਼ਤ ਮਿਹਨਤ ਕਰਦੀ ਹੈ। ਮੈਂ ਹੁਣ ਬਹੁਤ ਖੁਸ਼ ਹਾਂ। ਮੈਂ ਚਾਹੁੰਦੀ ਹਾਂ ਕਿ ਸਾਰੀਆਂ ਕੁੜੀਆਂ ਸੁਤੰਤਰ ਅਤੇ ਸਫਲ ਹੋਣ।’ ਸਥਾਨਕ ਨਿਵਾਸੀ ਬਾਬੂ ਰਾਮ ਸ਼ਰਮਾ ਨੇ ਕਿਹਾ, ‘ਮੇਰਾ ਆਸ਼ੀਰਵਾਦ ਮਿਤਾਲੀ ਦੇ ਨਾਲ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਡਾਂਸ 'ਚ ਵੀ ਚੰਗੀ ਹੈ। ਉਸਨੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।

ਇਹ ਵੀ ਪੜ੍ਹੋ : PNB ਗਾਹਕਾਂ ਨੂੰ ਵੱਡਾ ਝਟਕਾ! 7 ਮਹੀਨਿਆਂ ਤੋਂ ਲੀਕ ਹੋ ਰਹੀ ਹੈ 18 ਕਰੋੜ ਗਾਹਕਾਂ ਦੀ ਡਿਟੇਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News