ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: ਸ਼੍ਰੀਨਗਰ ''ਚ 7.74 ਲੱਖ ਵੋਟਰ ਪਾਉਣਗੇ ਵੋਟਾਂ

Thursday, Aug 29, 2024 - 04:37 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਦੂਜੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਹੀ ਸ਼੍ਰੀਨਗਰ 'ਚ 25 ਸਤੰਬਰ ਨੂੰ ਵੋਟਾਂ ਪੈਣਗੀਆਂ। ਅੰਤਿਮ ਵੋਟਰ ਸੂਚੀਆਂ ਦੇ ਮੁਤਾਬਕ ਸ਼੍ਰੀਨਗਰ 'ਚ ਕੁੱਲ 7, 74,462 ਵੋਟਰ ਹਨ, ਜਿਨ੍ਹਾਂ 'ਚੋਂ 3,86,654 ਪੁਰਸ਼ ਵੋਟਰ, 3,87,778 ਮਹਿਲਾ ਵੋਟਰ ਅਤੇ 30 ਤੀਜੇ ਲਿੰਗ ਨਾਲ ਸਬੰਧਤ ਹਨ। ਵੋਟਰਾਂ ਨੂੰ ਨਿਰਵਿਘਨ ਅਤੇ ਮੁਸ਼ਕਲ ਰਹਿਤ ਚੋਣ ਭਾਗੀਦਾਰੀ ਲਈ ਸਹੂਲਤ ਦੇਣ ਲਈ ਭਾਰਤੀ ਚੋਣ ਕਮਿਸ਼ਨ ਨੇ 932 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ, ਜਿਨ੍ਹਾਂ 'ਚੋਂ 885 ਸ਼ਹਿਰੀ ਪੋਲਿੰਗ ਸਟੇਸ਼ਨ ਹਨ ਜਦਕਿ 47 ਪੇਂਡੂ ਪੋਲਿੰਗ ਸਟੇਸ਼ਨ ਹਨ।

ਚੋਣ ਕਮਿਸ਼ਨ ਨੇ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਹੈ ਅਤੇ ਇਨ੍ਹਾਂ ਵਿਚ 8 ਗੁਲਾਬੀ ਪੋਲਿੰਗ ਸਟੇਸ਼ਨ, 8 ਯੂਥ ਪੋਲਿੰਗ ਸਟੇਸ਼ਨ, 8 PWD ਪੋਲਿੰਗ ਸਟੇਸ਼ਨ, 5 ਵਿਲੱਖਣ ਪੋਲਿੰਗ ਸਟੇਸ਼ਨ ਅਤੇ 8 ਹਰੇ ਪੋਲਿੰਗ ਸਟੇਸ਼ਨ ਸ਼ਾਮਲ ਹਨ। ਨਾਮਜ਼ਦਗੀਆਂ ਭਰਨ ਦੀ ਆਖਰੀ ਤਾਰੀਖ਼ 5 ਸਤੰਬਰ ਹੈ, ਜਦੋਂ ਕਿ ਨਾਮਜ਼ਦਗੀਆਂ ਦੀ ਪੜਤਾਲ ਦੀ ਤਾਰੀਖ਼ 6 ਸਤੰਬਰ ਹੈ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਾਰੀਖ਼ 9 ਸਤੰਬਰ, 2024 ਹੈ। ਸ਼੍ਰੀਨਗਰ ਵਿਚ 25 ਸਤੰਬਰ ਨੂੰ ਵੋਟਾਂ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ ਅਤੇ ਨਤੀਜੇ 4 ਅਕਤੂਬਰ, 2024 ਨੂੰ ਐਲਾਨੇ ਜਾਣਗੇ।


Tanu

Content Editor

Related News