ਜੰਮੂ ਕਸ਼ਮੀਰ : ਊਧਮਪੁਰ 'ਚ ਮਿੰਨੀ ਬੱਸ ਪਲਟਣ ਨਾਲ 27 ਯਾਤਰੀ ਜ਼ਖ਼ਮੀ

Wednesday, Apr 12, 2023 - 10:08 AM (IST)

ਜੰਮੂ ਕਸ਼ਮੀਰ : ਊਧਮਪੁਰ 'ਚ ਮਿੰਨੀ ਬੱਸ ਪਲਟਣ ਨਾਲ 27 ਯਾਤਰੀ ਜ਼ਖ਼ਮੀ

ਊਧਮਪੁਰ (ਏਜੰਸੀ)- ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਇਕ ਮਿੰਨੀ ਬੱਸ ਪਲਟਣ ਨਾਲ ਲਗਭਗ 27 ਯਾਤਰੀ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਹਾਦਸਾ ਰਾਮਨਗਰ ਕਸਬੇ 'ਚ ਡਾਕ ਬੰਗਲੇ ਨੇੜੇ ਹੋਇਆ। 

PunjabKesari

ਊਧਮਪੁਰ ਪੁਲਸ ਨੇ ਕਿਹਾ,''ਘੱਟੋ-ਘੱਟ 27 ਯਾਤਰੀ ਜ਼ਖ਼ਮੀ ਹੋ ਗਏ।'' ਪੁਲਸ ਅਨੁਸਾਰ ਬੱਸ ਰਾਮਨਗਰ ਤੋਂ ਸੁਰਨੀ ਜਾ ਰਹੀ ਸੀ, ਉਦੋਂ ਹਾਦਸਾ ਵਾਪਰਿਆ। ਹਾਦਸੇ 'ਚ ਜ਼ਖ਼ਮੀ ਯਾਤਰੀਆਂ ਦੀ ਮਦਦ ਲਈ ਸਥਾਨਕ ਲੋਕ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਉੱਪ ਜ਼ਿਲ੍ਹਾ ਹਸਪਤਾਲ ਰਾਮਨਗਰ 'ਚ ਦਾਖ਼ਲ ਕਰਵਾਇਆ ਗਿਆ ਹੈ। 


author

DIsha

Content Editor

Related News