ਜੰਮੂ ਕਸ਼ਮੀਰ : ਮਾਨਸਿਕ ਰੋਗੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ
Friday, Dec 23, 2022 - 11:53 AM (IST)
ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਲਾਠੀ ਨਾਲ ਹਮਲਾ ਕਰ ਕੇ ਇਕ ਔਰਤ ਸਮੇਤ ਘੱਟੋ-ਘੱਟ 3 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਹੋਰ ਨੂੰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਏਸ਼ਮੁਕਮ 'ਚ ਹੋਈ, ਜਦੋਂ ਜਾਵੇਦ ਹਸਨ ਰਾਠੇਰ ਨਾਮੀ ਮਾਨਸਿਕ ਰੂਪ ਤੋਂ ਬੀਮਾਰ ਵਿਅਕਤੀ ਨੇ ਆਪਣੇ ਮਾਤਾ-ਪਿਤਾ ਸਮੇਤ ਕਈ ਲੋਕਾਂ 'ਤੇ ਲਾਠੀ ਨਾਲ ਹਮਲਾ ਕਰ ਦਿੱਤਾ। ਇਸ ਹਾਦਸੇ 'ਚ ਉਸ ਦੀ ਮਾਂ ਅਤੇ 2 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਦੋਸ਼ੀਆਂ ਨੇ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ 'ਤੇ ਹਮਲਾ ਕੀਤਾ ਅਤੇ ਬਾਅਦ 'ਚ ਇਲਾਕੇ 'ਚ ਭੰਨ-ਤੋੜ ਕੀਤੀ ਅਤੇ ਹੋਰ ਲੋਕਾਂ ਨੂੰ ਕੁੱਟਿਆ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੇਡ ਰਹੀ 5 ਸਾਲਾ ਬੱਚੀ ਨੂੰ ਕੀਤਾ ਅਗਵਾ, ਜਬਰ ਜ਼ਿਨਾਹ ਕਰ ਕੇ ਪਾਰਕ 'ਚ ਸੁੱਟਿਆ
ਉੱਪ ਜ਼ਿਲ੍ਹਾ ਮੈਜਿਸਟ੍ਰੇਟ (ਐੱਸ.ਡੀ.ਐੱਮ.) ਪਹਿਲਗਾਮ ਸਈਅਦ ਨਸੀਰ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਮੰਦਭਾਗੀ ਘਟਨਾ 'ਚ ਮਾਨਸਿਕ ਰੋਗੀ ਨੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਹੋਰ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਮਲਾਵਰਾਂ ਦੀ ਮਾਂ ਹਫੀਜ਼ਾ ਬਗੁਮ, ਗੁਲਾਮ ਨਬੀ ਖਾਦਿਮ ਅਤੇ ਮੁਹੰਮਦ ਅਮੀਨ ਸ਼ਾਹ ਵਜੋਂ ਹੋਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ