ਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

03/24/2023 10:59:51 AM

ਬਾਰਾਮੂਲਾ (ਏਜੰਸੀ)- ਜੰਮੂ ਅਤੇ ਕਸ਼ਮੀਰ ਪੁਲਸ ਨੇ ਵੀਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਇਕ ਸਾਂਝੀ ਮੁਹਿੰਮ 'ਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) 'ਚ ਇਕ ਅੱਤਵਾਦੀ ਨੂੰ ਸੋਪੋਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਦੇ ਸੰਬੰਧ 'ਚ ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਭਾਰਤੀ ਫ਼ੌਜ (52 ਆਰ.ਆਰ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (177 ਬੀ.ਐੱਨ.) ਨਾਲ ਪੇਠ ਸੀਰ ਰੇਲਵੇ ਸਟੇਸ਼ਨ ਕੋਲ ਇਕ ਸੰਯੁਕਤ ਘੇਰਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਤਲਾਸ਼ੀ ਦੌਰਾਨ ਜੰਮੂ ਕਸ਼ਮੀਰ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ, ਜਿਸ ਨੇ ਮੌਕੇ 'ਤੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਸੰਯੁਕਤ ਦਲ ਵਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਵਿਅਕਤੀ ਦੀ ਪਛਾਣ ਮੰਜ਼ ਸੀਰ ਵਾਸੀ ਉਮਰ ਬਸ਼ੀਰ ਭੱਟ ਵਜੋਂ ਹੋਈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜਿਆ ਸੀ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਤੋਂ ਇਕ ਹੱਥਗੋਲਾ, ਪਿਸਤੌਲ, ਪਿਸਤੌਲ ਮੈਗਜ਼ੀਨ, ਪਿਸਤੌਲ ਦੇ 15 ਜ਼ਿੰਦਾ ਰਾਊਂਡ ਅਤੇ ਸਿਮ ਕਾਰਡ ਸਮੇਤ ਇਕ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ। ਤਰਾਜ਼ੂ ਪੁਲਸ ਸਟੇਸ਼ਨ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।


DIsha

Content Editor

Related News