ਕਸ਼ਮੀਰ ਘਾਟੀ ''ਚ ਤਿਆਰ ਹੋ ਰਿਹਾ ਹੈ ਸ਼ਾਨਦਾਰ ਕੌਮਾਂਤਰੀ ਸਟੇਡੀਅਮ

Tuesday, Aug 25, 2020 - 03:33 PM (IST)

ਕਸ਼ਮੀਰ ਘਾਟੀ ''ਚ ਤਿਆਰ ਹੋ ਰਿਹਾ ਹੈ ਸ਼ਾਨਦਾਰ ਕੌਮਾਂਤਰੀ ਸਟੇਡੀਅਮ

ਸ਼੍ਰੀਨਗਰ— ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕਰਨ ਦੇ ਉਦੇਸ਼ ਨਾਲ ਸ਼੍ਰੀਨਗਰ ਵਿਚ ਇਕ ਸ਼ਾਨਦਾਰ ਕੌਮਾਂਤਰੀ ਸਟੇਡੀਅਮ ਦੀ ਉਸਾਰੀ ਜ਼ੋਰਾਂ-ਸ਼ੋਰਾਂ 'ਤੇ ਹੈ। ਇਸ ਸਟੇਡੀਅਮ ਦਾ ਨਾਂ ਬਖਸ਼ੀ ਫੁੱਟਬਾਲ ਸਟੇਡੀਅਮ ਹੈ। ਸਟੇਡੀਅਮ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਵਿਚ 18,000 ਲੋਕਾਂ ਦੇ ਬੈਠਣ ਦੀ ਵਿਵਸਥਾ ਹੋਣ ਦੀ ਉਮੀਦ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 50 ਕਰੋੜ ਰੁਪਏ ਦੇ ਬਜਟ ਨਾਲ ਰਾਸ਼ਟਰੀ ਪ੍ਰਾਜੈਕਟ ਨਿਰਮਾਣ ਕਾਰਪੋਰੇਸ਼ਨ ਅਧੀਨ ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ (ਫੀਫਾ) ਦੇ ਨਿਯਮਾਂ ਤਹਿਤ ਸਟੇਡੀਅਮ ਨੂੰ ਕੌਮਾਂਤਰੀ ਫੁੱਟਬਾਲ ਸਟੇਡੀਅਮ ਵਿਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਸੀ। 

PunjabKesari

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਸਾਰੀ ਦਾ ਕੰਮ ਰੁਕ ਗਿਆ ਸੀ ਪਰ ਜਿਵੇਂ ਹੀ ਤਾਲਾਬੰਦੀ ਦੇ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ, ਉਸਾਰੀ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਸਾਈਟ ਦੇ ਇੰਚਾਰਜ ਅਰਸ਼ੀਦ ਹੁਸੈਨ ਨੇ ਕਿਹਾ ਕਿ ਬਖਸ਼ੀ ਸਟੇਡੀਅਮ ਦਾ ਨਿਰਮਾਣ ਫੀਫਾ ਦੇ ਨਿਯਮਾਂ ਤਹਿਤ ਕੀਤਾ ਜਾ ਰਿਹਾ ਹੈ। ਹੁਸੈਨ ਨੇ ਕਿਹਾ ਕਿ ਸਟੇਡੀਅਮ ਵਿਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 18,000 ਹੋਵੇਗੀ। ਇਸ 'ਚ 8 ਮਾਰਗੀ ਅਥਲੈਟਿਕਸ ਟਰੈਕ ਵੀ ਸ਼ਾਮਲ ਹੋਵੇਗਾ। ਮੁੱਖ ਮੰਡਪ ਨੂੰ ਵਧਾਇਆ ਜਾਵੇਗਾ, ਜਿਸ 'ਚ ਵੀ. ਆਈ. ਪੀ ਅਤੇ ਡਰੈਸਿੰਗ ਰੂਮ ਸ਼ਾਮਲ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਪਾਰਕਿੰਗ ਸਹੂਲਤਾਂ ਲਈ ਮੁੱਖ ਸੜਕਾਂ ਨੂੰ ਚੌੜਾ ਕਰਨ ਦੀ ਵੀ ਯੋਜਨਾ ਬਣਾਈ ਹੈ।


author

Tanu

Content Editor

Related News