ਲਸ਼ਕਰ ਅੱਤਵਾਦੀ ਸ਼ਕੂਰ ਨੂੰ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਦਿੱਤੀ ਸਲਾਮੀ

Tuesday, Jun 26, 2018 - 11:29 AM (IST)

ਲਸ਼ਕਰ ਅੱਤਵਾਦੀ ਸ਼ਕੂਰ ਨੂੰ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਦਿੱਤੀ ਸਲਾਮੀ

ਸ਼੍ਰੀਨਗਰ (ਮਜੀਦ)— ਕੁਲਗਾਮ ਜ਼ਿਲੇ ਵਿਚ ਬੀਤੀ ਰਾਤ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਲਸ਼ਕਰ-ਏ-ਤੋਇਬਾ ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿਚੋਂ ਇਕ ਸ਼ਕੂਰ ਅਹਿਮਦ ਡਾਰ ਨੂੰ ਸੋਮਵਾਰ ਕੁਲਗਾਮ ਜ਼ਿਲੇ ਵਿਚ ਉਸ ਦੇ ਜੱਦੀ ਪਿੰਡ ਸੋਪਤ 'ਚ ਦਫਨਾਇਆ ਗਿਆ। 
ਬੀਤੇ ਦਿਨ ਫੌਜ ਵਲੋਂ ਜਾਰੀ ਹਿੱਟ ਲਿਸਟ 'ਚ ਸ਼ਾਮਲ ਲਸ਼ਕਰ ਦੇ ਡਵੀਜ਼ਨਲ ਕਮਾਂਡਰ ਸ਼ਕੂਰ ਨੂੰ ਐਤਵਾਰ ਨੂੰ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ ਮਾਰ ਦਿੱਤਾ ਸੀ। 
ਅੱਖੀਂ ਦੇਖਣ ਵਾਲਿਆਂ ਅਨੁਸਾਰ ਸ਼ਕੂਰ ਦੇ ਜਨਾਜ਼ੇ ਵਿਚ ਮੌਜੂਦ ਸੈਂਕੜੇ ਲੋਕਾਂ ਦੀ ਭੀੜ ਵਿਚ ਕੁਝ ਅੱਤਵਾਦੀ ਵੀ ਸ਼ਾਮਲ ਸਨ। ਇਸ ਦੌਰਾਨ ਜਨਾਜ਼ੇ 'ਚ ਸ਼ਾਮਲ ਅੱਤਵਾਦੀਆਂ ਨੇ ਹਵਾ ਵਿਚ ਕਈ ਗੋਲੀਆਂ ਚਲਾਉੁਂਦੇ ਹੋਏ ਸ਼ਕੂਰ ਨੂੰ ਸਲਾਮੀ ਦਿੱਤੀ ਤੇ ਅੰਤਿਮ ਰਸਮਾਂ ਖਤਮ ਹੋਣ ਤਕ ਉਥੇ ਹੀ ਰਹੇ। ਇਸ ਤੋਂ ਬਾਅਦ ਉਹ ਨਾਅਰੇਬਾਜ਼ੀ ਕਰ ਰਹੇ ਲੋਕਾਂ ਦੀ ਭੀੜ ਵਿਚ ਕਿਤੇ ਗੁੰਮ ਹੋ ਗਏ। ਜ਼ਿਲੇ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ  ਬਾਰੇ ਜਾਣਕਾਰੀ ਨਹੀਂ ਹੈ ਪਰ ਉਹ ਮਾਮਲੇ ਦੀ ਜਾਂਚ ਕਰਨਗੇ।


Related News