ਸਾਬਕਾ DSP ਦਵਿੰਦਰ ਕੇਸ : NIA ਨੂੰ ਮਿਲੇ ਸਰਹੱਦ ਪਾਰ ਕਾਰੋਬਾਰ ਜ਼ਰੀਏ ਅੱਤਵਾਦ ਫੰਡਿੰਗ ਦੇ ਸਬੂਤ

02/17/2020 12:07:16 PM

ਸ਼੍ਰੀਨਗਰ (ਭਾਸ਼ਾ)— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਕਾਰੋਬਾਰ ਜ਼ਰੀਏ ਅੱਤਵਾਦੀ ਗਰੁੱਪਾਂ ਨੂੰ ਫੰਡਿੰਗ ਦੇ ਸਬੂਤ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਸਈਦ ਨਵੀਦ ਮੁਸ਼ਤਾਕ ਅਹਿਮਦ ਊਰਫ ਨਵੀਦ ਬਾਬੂ ਤੋਂ ਸੰਗਠਨ ਨੂੰ ਮਿਲਣ ਵਾਲੇ ਪੈਸਿਆਂ ਨੂੰ ਲੈ ਕੇ ਪੁੱਛ-ਗਿੱਛ ਕੀਤੀ। ਨਾਲ ਹੀ ਇਹ ਵੀ ਪੁੱਛਿਆ ਕਿ ਉਹ ਕਿਸ ਤਰ੍ਹਾਂ ਨਾਲ ਪਾਕਿਸਤਾਨ 'ਚ ਬੈਠੇ ਆਪਣੇ ਆਕਾਵਾਂ ਦੇ ਸੰਪਰਕ ਵਿਚ ਰਹਿੰਦੇ ਹਨ। ਨਵੀਦ ਤੋਂ ਪੁੱਛ-ਗਿੱਛ ਦੌਰਾਨ ਏਜੰਸੀ ਨੂੰ ਕੰਟਰੋਲ ਰੇਖਾ ਦੇ ਪਾਰ ਹੋਣ ਵਾਲੇ ਕਾਰੋਬਾਰ ਜ਼ਰੀਏ ਅੱਤਵਾਦੀ ਗਰੁੱਪਾਂ ਨੂੰ ਫੰਡਿੰਗ ਦੇ ਸੂਬਤ ਮਿਲੇ। ਨਵੀਦ ਨੂੰ ਸਾਬਕਾ ਡੀ. ਐੱਸ. ਪੀ. ਦਵਿੰਦਰ ਸਿੰਘ ਨਾਲ ਹੀ ਫੜਿਆ ਗਿਆ ਸੀ। 

4 ਸਾਲ ਪੁਰਾਣਾ ਕੇਸ 'ਤੇ ਫੋਕਸ—
ਏਜੰਸੀ ਨੇ 2016 'ਚ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਆਰ-ਪਾਰ ਕਾਰੋਬਾਰ ਦੇ ਸੰਬੰਧ 'ਚ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਸੀ। ਉਸ ਸਮੇਂ ਬਾਰਾਮੂਲਾ ਜ਼ਿਲੇ ਦੇ ਸਲਾਮਾਬਾਦ ਅਤੇ ਪੁੰਛ ਜ਼ਿਲੇ ਦੇ ਚਕਨਦਾ-ਬਾਗ ਇਲਾਕੇ ਦੇ ਵਪਾਰ ਸੁਵਿਧਾ ਕੇਂਦਰਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਪਿਛਲੇ 4 ਸਾਲਾਂ 'ਚ ਜਾਂਚ ਦੌਰਾਨ ਐੱਨ. ਆਈ. ਏ. ਕਾਰੋਬਾਰੀਆਂ ਤੋਂ ਮਿਲੇ ਪੈਸਿਆਂ ਦੇ ਲਾਭਪਾਤਰੀਆਂ ਦਾ ਪਤਾ ਲਾਉਣ 'ਚ ਨਾਕਾਮ ਰਹੀ ਸੀ ਪਰ ਨਵੀਦ ਤੋਂ ਪੁੱਛ-ਗਿੱਛ 'ਚ ਏਜੰਸੀ ਨੂੰ ਅਹਿਮ ਸੁਰਾਗ ਮਿਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਪੁੱਛ-ਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਜਾ ਸਕਦਾ ਹੈ, ਕਿਉਂਕਿ ਡੀ. ਐੱਸ. ਪੀ. ਦੇ ਮਾਮਲੇ ਨੇ 4 ਸਾਲ ਪੁਰਾਣੇ ਮਾਮਲਿਆਂ ਵੱਲ ਧਿਆਨ ਖਿੱਚਿਆ ਹੈ। ਹਾਲ ਹੀ 'ਚ ਕੰਟਰੋਲ ਰੇਖਾ ਵਪਾਰ ਸੰਗਠਨ ਦੇ ਪ੍ਰਧਾਨ ਤਨਵੀਰ ਅਹਿਮਦ ਵਾਨੀ ਨੂੰ ਐੱਨ. ਆਈ. ਏ. ਨੇ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਹੀ ਹੈ। 

ਕੀ ਹੈ ਪੂਰਾ ਮਾਮਲਾ—
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸਸਪੈਂਡ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਬੀਤੀ 11 ਜਨਵਰੀ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਟੌਪ ਕਮਾਂਡਰ ਨਵੀਦ ਬਾਬੂ, ਉਸ ਦੇ ਸਾਥੀ ਰਫੀ ਅਤੇ ਇਰਫਾਨ ਨਾਂ ਦੇ ਇਕ ਵਕੀਲ ਨਾਲ ਕੁਲਗਾਮ ਨੇੜ ਹਾਈਵੇਅ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਇਹ ਸਾਰੇ ਇਕ ਕਾਰ 'ਚ ਸਵਾਰ ਸਨ। ਦਵਿੰਦਰ, ਇਰਫਾਨ ਨਾਲ ਪਾਕਿਸਤਾਨ ਯਾਤਰਾ ਕਰਨ 'ਚ ਮਦਦ ਕਰਨ ਲਈ ਨਵੀਦ ਨੂੰ ਜੰਮੂ ਲੈ ਜਾ ਰਿਹਾ ਸੀ।


Tanu

Content Editor

Related News