ਇਵਾਂਕਾ ਟਰੰਪ ਨੇ ਸੁਸ਼ਮਾ ਸਵਰਾਜ ਨੂੰ ''ਚੈਂਪੀਅਨ'' ਦੱਸ ਕੇ ਦਿੱਤੀ ਸ਼ਰਧਾਂਜਲੀ

08/08/2019 9:01:02 AM

ਵਾਸ਼ਿੰਗਟਨ— ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉੱਚ ਸਲਾਹਕਾਰ ਅਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਭਾਰਤ ਅਤੇ ਦੁਨੀਆਭਰ 'ਚ ਔਰਤਾਂ ਦੀ 'ਚੈਂਪੀਅਨ' ਸੀ। ਮੰਗਲਵਾਰ ਰਾਤ ਨੂੰ ਸਵਰਾਜ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਇਵਾਂਕਾ ਨੇ ਬੁੱਧਵਾਰ ਨੂੰ ਟਵੀਟ ਕੀਤਾ,'ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਨਾਲ ਭਾਰਤ ਨੇ ਪੂਰੀ ਤਰ੍ਹਾਂ ਦੇਸ਼ ਲਈ ਸਮਰਪਿਤ ਤੇ ਲੋਕਾਂ ਦੇ ਸੇਵਾਦਾਰ ਨੂੰ ਗੁਆ ਲਿਆ। ਸੁਸ਼ਮਾ ਭਾਰਤ ਅਤੇ ਦੁਨੀਆ ਭਰ 'ਚ ਔਰਤਾਂ ਲਈ ਚੈਂਪੀਅਨ ਸੀ ਅਤੇ ਉਨ੍ਹਾਂ ਨੂੰ ਜਾਨਣਾ ਸਾਡੇ ਲਈ ਮਾਣ ਵਾਲੀ ਗੱਲ ਹੈ।'' ਇਵਾਂਕਾ ਟਰੰਪ ਨੇ ਔਰਤਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਸਵਰਾਜ ਨਾਲ ਮੁਲਾਕਾਤ ਕੀਤੀ ਸੀ। 

PunjabKesari

ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ,''ਮੇਰੀ ਦੋਸਤ ਅਤੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ।'' ਉਨ੍ਹਾਂ ਨੇ ਟਵੀਟ ਕੀਤਾ,''ਉਹ ਇਕ ਮਜ਼ਬੂਤ ਸਾਂਝੀਦਾਰ ਸੀ ਜੋ ਸਾਡੀ ਇਸ ਰਾਇ ਨਾਲ ਸਹਿਮਤੀ ਰੱਖਦੀ ਸੀ ਕਿ ਇਕ ਵਧੇਰੇ ਲੋਕਤੰਤਰੀ ਵਿਸ਼ਵ ਵਧੇਰੇ ਸ਼ਾਂਤੀਪੂਰਣ ਹੁੰਦਾ ਹੈ। ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਭਾਰਤ ਦੇ ਲੋਕਾਂ ਨਾਲ ਹੈ।''


Related News