ਇਵਾਂਕਾ ਨੇ ਭਾਰਤ ਆਉਣ ਤੋਂ ਪਹਿਲਾਂ ਸਾਂਝੀਆਂ ਕੀਤੀਆਂ PM ਮੋਦੀ ਨਾਲ ਪੁਰਾਣੀਆਂ ਯਾਦਾਂ

02/23/2020 9:27:43 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਧਿਕਾਰਕ ਯਾਤਰਾ ਦੇ ਤਹਿਤ ਸੋਮਵਾਰ ਸਵੇਰੇ ਭਾਰਤ ਪਹੁੰਚਣਗੇ। ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਇਵਾਂਕਾ ਟਰੰਪ ਵੀ ਆ ਰਹੇ ਹਨ। ਇਵਾਂਕਾ ਨੇ ਭਾਰਤ ਦੌਰੇ ਤੋਂ ਪਹਿਲਾਂ ਟਵੀਟ ਕਰ ਆਪਣੇ ਉਤਸਾਹ ਨੂੰ ਜ਼ਾਹਿਰ ਕੀਤਾ। ਇਵਾਂਕਾ 2 ਸਾਲ ਪਹਿਲਾਂ ਹੀ ਭਾਰਤ ਦੌਰੇ 'ਤੇ ਆ ਚੁੱਕੀ ਹੈ।

ਉਨ੍ਹਾਂ ਨੇ ਟਵੀਟ ਕੀਤਾ ਕਿ, ਹੈਰਦਾਬਾਦ ਵਿਚ ਗਲੋਬਲ ਉੱਦਮੀ ਸੰਮੇਲਨ ਵਿਚ ਪੀ. ਐਮ. ਨਰਿੰਦਰ ਮੋਦੀ ਦੇ ਨਾਲ ਹਿੱਸਾ ਲੈਣ ਤੋਂ ਬਾਅਦ, ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਦੇ ਨਾਲ ਭਾਰਤ ਵਾਪਸ ਆ ਰਹੀ ਹਾਂ। ਇਹ ਦੁਨੀਆ ਨੂੰ 2 ਸਭ ਤੋਂ ਵੱਡੇ ਲੋਕਤੰਤਰ ਦੀ ਸ਼ਾਨਦਾਰ ਦੋਸਤੀ ਦਾ ਜਸ਼ਨ ਹੋਵੇਗਾ, ਜਿਹਡ਼ੀ ਦੋਸਤੀ ਪਹਿਲਾਂ ਇੰਨੀ ਮਜ਼ਬੂਤ ਪਹਿਲਾਂ ਨਹੀਂ ਸੀ।

 

28 ਨਵੰਬਰ, 2017 ਨੂੰ ਇਵਾਂਕਾ ਹੈਦਰਾਬਾਦ ਵਿਚ ਆਯੋਜਿਤ ਗਲੋਬਲ ਉੱਦਮੀ ਸੰਮੇਲਨ ਵਿਚ ਹਿੱਸਾ ਲੈਣ ਪਹੁੰਚੀ ਸੀ। ਉਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਪੀ. ਐਮ. ਮੋਦੀ ਤੱਤਕਾਲੀ ਵਿਦੇਸ਼ ਮੰਤਰੀ ਸਵਰਾਜ ਨਾਲ ਮੁਲਾਕਾਤ ਕੀਤੀ ਸੀ। ਇਸ ਵਾਰ ਇਵਾਂਕਾ ਪਿਤਾ ਦੇ ਨਾਲ ਆ ਰਹੀ ਹੈ। ਉਥੇ ਪਿਤਾ ਦੇ ਨਾਲ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਆਯੋਜਿਤ ਹੋਣ ਜਾ ਰਹੇ ਨਮਸਤੇ ਟਰੰਪ ਪ੍ਰੋਗਰਾਮ ਵਿਚ ਸ਼ਿਰਕਤ ਕਰੇਗੀ ਅਤੇ ਫਿਰ ਸ਼ਾਮ ਨੂੰ ਆਗਰਾ ਵਿਚ ਮੌਜੂਦ ਤਾਜ ਮਹਿਲ ਦੇਖਣ ਵੀ ਪਹੁੰਚਣਗੇ।
 


Khushdeep Jassi

Content Editor

Related News