ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ''ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ
Friday, Feb 02, 2024 - 05:25 PM (IST)
ਨੈਨੀਤਾਲ (ਵਾਰਤਾ)- ਉੱਤਰਾਖੰਡ ਦੀ ਨੈਨੀਤਾਲ ਪੁਲਸ ਨੇ 10 ਲੱਖ ਰੁਪਏ ਮੁੱਲ ਦੀ ਸਮੈਕ ਨਾਲ ਦੇਰ ਰਾਤ ਆਈ.ਟੀ.ਆਈ. ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਜਲਦ ਪੈਸੇ ਕਮਾਉਣ ਦੇ ਲਾਲਚ 'ਚ ਨਸ਼ਾ ਤਸਕਰ ਬਣ ਗਿਆ। ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਪ੍ਰਹਿਲਾਦ ਨਾਰਾਇਣ ਮੀਣਾ ਅਨੁਸਾਰ ਡਰੱਗ ਫ੍ਰੀ ਦੇਵਭੂਮੀ ਮੁਹਿੰਮ ਦੇ ਅਧੀਨ ਚੋਰਗਲੀਆ ਪੁਲਸ ਨੂੰ ਬੀਤੀ ਰਾਤ ਸਮੈਗ ਤਸਕਰੀ ਬਾਰੇ ਸੂਚਨਾ ਮਿਲੀ। ਚੋਰਗਲੀਆ ਥਾਣਾ ਇੰਚਾਰਜ ਭਗਵਾਨ ਮਹਰ ਅਤੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਇੰਚਾਰਜ ਅਨੀਸ਼ ਅਹਿਮਦ ਦੀ ਅਗਵਾਈ 'ਚ ਪੁਲਸ ਟੀਮ ਨੇ ਦੇਰ ਰਾਤ ਨੂੰ ਐੱਮ.ਵੀ.ਆਰ. ਜੰਗਲਾਤ ਵਿਭਾਗ ਦੇ ਬੈਰੀਅਰ ਕੋਲ ਆਪਣਾ ਜਾਲ ਵਿਛਾ ਦਿੱਤਾ। ਦੋਸ਼ੀ ਨੂੰ ਇਸ ਦੀ ਭਣਕ ਨਹੀਂ ਲੱਗ ਸਕੀ ਅਤੇ ਉਹ ਪੁਲਸ ਦੇ ਜਾਲ 'ਚ ਫਸ ਗਿਆ।
ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਕਬਜ਼ੇ ਤੋਂ 105 ਗ੍ਰਾਮ ਸਮੈਕ ਬਰਾਮਦ ਹੋਈ। ਦੋਸ਼ੀ ਅਭੈ ਆਈ.ਟੀ.ਆਈ. ਦਾ ਵਿਦਿਆਰਥੀ ਹੈ। ਉਹ ਵੱਧ ਪੈਸਾ ਕਮਾਉਣ ਦੇ ਲਾਲਚ 'ਚ ਖਟੀਮਾ ਤੋਂ ਆਪਣੇ ਦੋਸਤ ਤੂਸ਼ਾਰ ਸ਼ਰਮਾ ਤੋਂ ਸਮੈਕ ਖਰੀਦ ਕੇ ਲਿਆਇਆ ਸੀ ਅਤੇ ਹਲਦਵਾਨੀ ਵੇਚਣ ਲਈ ਲਿਜਾ ਰਿਹਾ ਸੀ। ਦੋਸ਼ੀ ਖ਼ਿਲਾਫ਼ ਨਾਰਕੋਟਿਕ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸ਼੍ਰੀ ਮੀਣਾ ਨੇ ਦੱਸਿਆ ਕਿ ਦੋਸ਼ੀ ਪਿਛਲੇ ਕੁਝ ਸਮੇਂ ਤੋਂ ਸਮੈਕ ਤਸਕਰੀ ਦੇ ਧੰਦੇ 'ਚ ਜੁਟਿਆ ਸੀ। ਉਹ ਬਾਹਰੋਂ ਸਮੈਕ ਖਰੀਦ ਕੇ ਲਿਆਂਦਾ ਸੀ ਅਤੇ ਹਲਦਵਾਨੀ 'ਚ ਵਿਦਿਆਰਥੀਆਂ ਨੂੰ ਸਮੈਕ ਵੇਚਦਾ ਸੀ। ਪੁਲਸ ਲੰਬੇ ਸਮੇਂ ਤੋਂ ਦੋਸ਼ੀ 'ਤੇ ਨਜ਼ਰ ਬਣਾਏ ਹੋਏ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8