ਅਚਾਨਕ ਲਾਕਡਾਊਨ ਲਗਾਉਣਾ ਅਤੇ ਇਸ ਨੂੰ ਤੁਰੰਤ ਹਟਾਉਣਾ ਗਲਤ ਹੋਵੇਗਾ : ਊਧਵ

05/24/2020 9:51:43 PM

ਮੁੰਬਈ  (ਭਾਸ਼ਾ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਅਚਨਾਕ ਲਾਕਡਾਊਨ ਲਾਗੂ ਕੀਤਾ ਜਾਣਾ ਗਲਤ ਸੀ ਅਤੇ ਹੁਣ ਇਸ ਨੂੰ ਤੁਰੰਤ ਨਹੀਂ ਹਟਾਇਆ ਜਾ ਸਕਦਾ। ਮਹਾਰਾਸ਼ਟਰ 'ਚ ਕੋਵਿਡ-19 ਦੇ ਮਾਮਲੇ ਵਧਣ ਕਾਰਣ ਠਾਕਰੇ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਬਾਰਿਸ਼ ਦੇ ਮੌਸਮ (ਮਾਨਸੂਨ) 'ਚ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਨਾਲ ਕੋਰੋਨਾ ਦਾ ਪ੍ਰਕੋਪ ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਪਰ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਸਾਰਿਆਂ ਨੂੰ ਇਸ ਲੜਾਈ ਲਈ ਤਿਆਰ ਰਹਿਣਾ ਹੋਵੇਗਾ। ਇਸ ਦੇ ਲਈ ਸਰਕਾਰ ਹਰ ਹੱਦ ਤਕ ਕੰਮ ਕਰਨ ਨੂੰ ਤਿਆਰ ਹੈ। ਉਨ੍ਹਾਂ ਨੇ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਸਾਰਿਆਂ ਨੂੰ ਈਦ ਦੀਆਂ ਵਧਾਈਆਂ ਦਿੰਦਾ ਹਾਂ। ਲੋਕ ਈਦ ਘਰ 'ਚ ਰਹਿ ਕੇ ਮਨਾਉਣ। ਅਜਿਹੀ ਅਪੀਲ ਸਾਰਿਆਂ ਨੂੰ ਕਰ ਰਿਹਾ ਹਾਂ ਅਤੇ ਘਰੋਂ ਹੀ ਸਾਰਿਆਂ ਲਈ ਦੁਆਵਾਂ ਕਰੋ। ਟੀ.ਵੀ. 'ਤੇ ਪ੍ਰਸਾਰਿਤ ਇਕ ਸੰਦੇਸ਼ 'ਚ ਉਨ੍ਹਾਂ ਨੇ ਕਿਹਾ ਕਿ ਅਚਨਾਕ ਲਾਕਡਾਊਨ ਲਾਗੂ ਕੀਤਾ ਜਾਣਾ ਗਲਤ ਸੀ। ਇਸ ਨੂੰ ਤੁਰੰਤ ਹਟਾ ਦੇਣਾ ਵੀ ਉਨ੍ਹਾਂ ਹੀ ਗਲਤ ਹੋਵੇਗਾ। ਸਾਡੇ ਲੋਕਾਂ ਲਈ ਇਹ ਦੋਹਰਾ ਝਟਕਾ ਹੋਵੇਗਾ। ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੂੰ ਅਜੇ ਤੱਕ ਜੀ.ਐੱਸ.ਟੀ. ਦਾ ਬਕਾਇਆ ਰਾਸ਼ੀ ਨਹੀਂ ਮਿਲੀ ਹੈ।

ਪ੍ਰਵਾਸੀਆਂ ਦੇ ਟਰੇਨ ਟਿਕਟ ਕਿਰਾਏ ਦਾ ਕੇਂਦਰ ਦਾ ਹਿੱਸਾ ਮਿਲਣਾ ਅਜੇ ਤਕ ਬਾਕੀ ਹੈ। ਕੁਝ ਦਵਾਈਆਂ ਦੀ ਹੁਣ ਵੀ ਕਮੀ ਹੈ। ਸ਼ੁਰੂਆਤ 'ਚ ਅਸੀਂ ਪੀ.ਪੀ.ਈ. ਕਿੱਟ ਅਤੇ ਹੋਰ ਉਪਕਰਣਾਂ ਦੀ ਕਮੀ ਦਾ ਵੀ ਸਾਹਮਣਾ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਲਾਕਡਾਊਨ ਨਹੀਂ ਲਗਾਇਆ ਜਾਂਦਾ ਤਾਂ ਮਹਾਰਾਸ਼ਟਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਤਕ 1 ਲੱਖ ਤਕ ਪਹੁੰਚ ਜਾਂਦੀ।


Karan Kumar

Content Editor

Related News