ਵਿਧਾਇਕ ਅੱਬਾਸ ਦੀ ਜੇਲ੍ਹ ’ਚੋਂ ਰਿਹਾਈ ਹੋਈ ਔਖੀ

Thursday, Sep 05, 2024 - 10:30 AM (IST)

ਵਿਧਾਇਕ ਅੱਬਾਸ ਦੀ ਜੇਲ੍ਹ ’ਚੋਂ ਰਿਹਾਈ ਹੋਈ ਔਖੀ

ਬਾਂਦਾ (ਭਾਸ਼ਾ)- ਸਵਰਗੀ ਮਾਫੀਆ ਡਾਨ ਮੁਖਤਾਰ ਅੰਸਾਰੀ ਦੇ ਵਿਧਾਇਕ ਪੁੱਤਰ ਮੁਖਤਾਰ ਅੰਸਾਰੀ ਤੇ ਮਊ ਸੀਟ ਤੋਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਵਿਧਾਇਕ ਅੱਬਾਸ ਅੰਸਾਰੀ ਸਮੇਤ 5 ਵਿਅਕਤੀਆਂ ਵਿਰੁੱਧ ਮੰਗਲਵਾਰ ਗੈਂਗਸਟਰ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਜਿਸ ਕਾਰਨ ਹੁਣ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਔਖੀ ਹੋ ਗਈ ਹੈ।

ਚਿਤਰਕੂਟ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਰੁਣ ਕੁਮਾਰ ਸਿੰਘ ਨੇ ਬੁੱਧਵਾਰ ਦੱਸਿਆ ਕਿ ਅੱਬਾਸ ਅੰਸਾਰੀ ਦੇ ਨਾਲ ਹੀ ਉਨ੍ਹਾਂ ਦੇ ਡਰਾਈਵਰ ਨਿਆਜ਼ ਅੰਸਾਰੀ, ਜੇਲ੍ਹ ਕੰਟੀਨ ਦੇ ਪ੍ਰਸ਼ਾਸਕ ਨਵਨੀਤ, ਲੇਖਾਕਾਰ ਸ਼ਾਹਬਾਜ਼ ਆਲਮ ਖਾਨ ਤੇ ਸਮਾਜਵਾਦੀ ਪਾਰਟੀ ਦੇ ਸਥਾਨਕ ਨੇਤਾ ਫਰਾਜ਼ ਖਾਨ ਦੇ ਨਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਬਾਸ ਅੰਸਾਰੀ ਦੇ ਚਿਤਰਕੂਟ ਦੀ ਜੇਲ੍ਹ ’ਚ ਬੰਦ ਹੋਣ ਦੌਰਾਨ ਉਸ ’ਤੇ ਗੈਂਗ ਚਲਾ ਕੇ ਲੋਕਾਂ ਨੂੰ ਧਮਕਾਉਣ ਤੇ ਪੈਸੇ ਵਸੂਲਣ ਦਾ ਦੋਸ਼ ਹੈ। ਚਾਰੇ ਮੁਲਜ਼ਮ ਇਸ ਤੋਂ ਪਹਿਲਾਂ ਅੱਬਾਸ ਤੇ ਉਸ ਦੀ ਪਤਨੀ ਨਿਖਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮਿਲਵਾਉਣ ਦੇ ਦੋਸ਼ ਹੇਠ ਜੇਲ੍ਹ ਜਾ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News