ਇਹ ਮੋਦੀ ਹੈ, ਜੋ ਸਿਰਫ ਮੱਖਣ ''ਤੇ ਨਹੀ ਸਗੋਂ ਪੱਥਰ ''ਤੇ ਵੀ ਲਕੀਰ ਖਿੱਚਦਾ ਹੈ : ਪੀ.ਐੱਮ ਮੋਦੀ
Saturday, Apr 13, 2019 - 07:50 PM (IST)
ਮੈਂਗਲੁਰੂ— ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕ ਸਭਾ ਚੋਣ ਪ੍ਰਧਾਨ ਮੰਤਰੀ ਜਾਂ ਕਿਸੇ ਸਰਕਾਰ ਦੇ ਚੋਣ ਲਈ ਨਹੀਂ ਸਗੋ 21ਵੀਂ ਸ਼ਤਾਬਦੀ 'ਚ ''ਨਿਊ ਇੰਡੀਆ (ਨਵਾਂ ਭਾਰਤ)'' ਕਿਹੋ ਜਿਹਾ ਹੋਵੇ, ਇਸ ਦੇ ਲਈ ਹੈ। ਪ੍ਰਧਾਨ ਮੰਤਰੀ ਨੇ ਇਥੇ ਇਕ ਵੱਡੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਦੇਸ਼ ਨੇ ਉਸ ਨੂੰ 20ਵੀਂ ਸ਼ਦੀ'ਤ ਇਕ ਮੌਕਾ ਦਿੱਤਾ ਸੀ ਪਰ ਉਸ ਨੇ ਇਸ ਨੂੰ ਇਕ ਪਰਿਵਾਰ ਨੂੰ ਸੌਂਪ ਕੇ ਮੌਕਾ ਗੁਆ ਦਿੱਤਾ।
ਪੀ.ਐੱਮ, ਮੋਦੀ ਨੇ ਕਿਹਾ ਕਿ ਇਹ ਮੋਦੀ ਹੈ, ਜੋ ਸਿਰਫ ਮੱਖਣ 'ਤੇ ਹੀ ਨਹੀਂ ਸਗੋਂ ਪੱਥਰ 'ਤੇ ਵੀ ਲਕੀਰ ਖਿੱਚਦਾ ਹੈ। ਇਸ ਵਾਰ ਦਾ ਚੋਣ ਕਹਿਣਾ ਸੰਸਦ ਬਣੇ, ਕੌਣ ਪ੍ਰਧਾਨ ਮੰਤਰੀ ਬਣੇ, ਕੌਣ ਮੰਤਰੀ ਬਣੇ ਜਾਂ ਸਿਰਫ ਸਰਕਾਰ ਚੁਣਨ ਦਾ ਚੋਣ ਨਹੀਂ ਹੈ ਸਗੋਂ 21ਵੀਂ ਸਦੀ ਦਾ ਨਵਾਂ ਭਾਰਤ ਕਿਹੋ ਜਿਹਾ ਹੋਵੇਗਾ, ਇਹ ਤੈਅ ਕਰਨ ਦਾ ਹੈ। ਕਰਨਾਟਕ ਦੀ ਕਾਂਗਰਸ-ਜਦਐਸ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਮੋਦੀ ਨੇ ਕਿਹਾ ਕਿ ਦੋਵੇਂ ਸੱਤਾਧਾਰੀ ਭਾਗੀਦਾਰਾਂ ਲਈ ਪ੍ਰੇਰਣਾ 'ਪਰਿਵਾਰਵਾਦ' ਹੈ ਜਦਕਿ ਭਾਜਪਾ ਲਈ ਇਹ 'ਰਾਸ਼ਟਰਵਾਦ' ਹੈ। ਉਨ੍ਹਾਂ ਨੇ ਸੂਬੇ ਦੀ ਕਾਂਗਰਸ-ਜਦਐਸ ਸਰਕਾਰ ਨੂੰ ਕਿਸਾਨਾਂ ਦਾ 'ਦੁਸ਼ਮਣ' ਕਰਾਰ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਕਿਸਾਨਾਂ ਦੇ ਖਾਤੇ 'ਚ 6 ਹਜ਼ਾਰ ਰੁਪਏ ਹਰ ਸਾਲ ਭੇਜਣ ਦੀ ਯੋਜਨਾ ਦੇ ਲਾਭਪਾਤਰਾਂ ਦੀ ਸੂਚੀ ਸੌਂਪਣ 'ਚ ਸੂਬਾ ਸਰਕਾਰ ਅਸਫਲ ਰਹੀ ਹੈ।
