ISRO ਨੇ ਨਵੇਂ ਸਾਲ ਦੇ ਪਹਿਲੇ ਦਿਨ ਰਚਿਆ ਇਤਿਹਾਸ, ਸੈਟੇਲਾਈਟ XPoSAT ਨੂੰ ਕੀਤਾ ਲਾਂਚ

Monday, Jan 01, 2024 - 10:44 AM (IST)

ISRO ਨੇ ਨਵੇਂ ਸਾਲ ਦੇ ਪਹਿਲੇ ਦਿਨ ਰਚਿਆ ਇਤਿਹਾਸ, ਸੈਟੇਲਾਈਟ XPoSAT ਨੂੰ ਕੀਤਾ ਲਾਂਚ

ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਕਸ-ਰੇਅ ਪੋਲਰੀਮੀਟਰ ਸੈਟੇਲਾਈਟ (XPoSAT) ਨੂੰ ਸਫ਼ਲਤਾਪੂਰਵਕ ਲਾਂਚ ਕੀਤਾ। ਨਵੇਂ ਸਾਲ ਯਾਨੀ ਕਿ 2024 ਨੂੰ ਇਸਰੋ ਨੇ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਸ਼੍ਰੀਹਰੀਕੋਟਾ  ਸਥਿਤ ਸਤੀਸ਼ ਧਵਨ ਸੈਟਰ ਤੋਂ XPoSAT ਸੈਟੇਲਾਈਟ ਦੀ ਲਾਂਚਿੰਗ ਕੀਤੀ ਹੈ। ਇਹ ਸੈਟੇਲਾਈਟ ਪੁਲਾੜ ਵਿਚ ਹੋਣ ਵਾਲੇ ਰੈਡੀਏਸ਼ਨ ਦੀ ਸਟੱਡੀ ਕਰੇਗਾ। ਇਸ ਤੋਂ ਇਲਾਵਾ ਸੈਟੇਲਾਈਟ ਬਲੈਕ ਹੋਲ ਵਰਗੀਆਂ ਖਗੋਲੀ ਰਚਨਾਵਾਂ ਦੇ ਰਹੱਸਾਂ ਤੋਂ ਪਰਦਾ ਚੁੱਕੇਗਾ। ਇਸ ਮਿਸ਼ਨ ਦਾ ਜੀਵਨ ਕਾਲ ਕਰੀਬ 5 ਸਾਲ ਦਾ ਹੈ। 

ਇਹ ਵੀ ਪੜ੍ਹੋ- Year Ender 2023 : ਇਸ ਸਾਲ ਦੀਆਂ ਉਹ ਘਟਨਾਵਾਂ ਜਿਨ੍ਹਾਂ ਨੇ ਦੇਸ਼ ਹੀ ਨਹੀਂ ਦੁਨੀਆ ਭਰ ਨੂੰ ਹਿਲਾ ਦਿੱਤਾ!

ਇਸਰੋ ਨੇ 2023 ਵਿਚ ਚੰਦਰਮਾ 'ਤੇ ਸਫ਼ਲਤਾ ਹਾਸਲ ਕਰਨ ਮਗਰੋਂ ਭਾਰਤ 2024 ਦੀ ਸ਼ੁਰੂਆਤ ਬ੍ਰਹਿਮੰਡ ਅਤੇ ਇਸ ਦੇ ਸਥਾਈ ਰਹੱਸਾਂ ਵਿਚੋਂ ਇਕ ਬਲੈਕ ਹੋਲ ਬਾਰੇ ਹੋਰ ਵਧੇਰੇ ਸਮਝ  ਲਈ ਮਹੱਤਵਪੂਰਨ ਮੁਹਿੰਮ ਸ਼ੁਰੂ ਕੀਤੀ ਹੈ। ਐਡਵਾਂਸਡ ਐਸਟ੍ਰੋਨੋਮੀ ਆਬਜ਼ਰਵੇਟਰੀ ਲਾਂਚ ਕਰਨ ਵਾਲਾ ਭਾਰਤ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਨੂੰ ਵਿਸ਼ੇਸ਼ ਤੌਰ 'ਤੇ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦੇ ਅਧਿਐਨ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਾਠੀ ਨੇ ਗੁਰਦੁਆਰੇ 'ਚ ਪਤਨੀ ਦੀ ਲਈ ਪ੍ਰੀਖਿਆ, ਬਲੇਡ ਨਾਲ ਵਾਰ ਕਰ ਬੋਲਿਆ ਜੇ ਤੂੰ ਚੀਕੀ ਤਾਂ ਮੈਨੂੰ ਪਿਆਰ ਨਹੀਂ ਕਰਦੀ

PunjabKesari

ਬ੍ਰਹਿਮੰਡ ਦੇ ਰਹੱਸਾਂ ਦੀ ਪੜਚੋਲ ਕਰਨ ਲਈ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਭਾਰਤ ਦਾ ਇਹ ਤੀਜਾ ਮਿਸ਼ਨ ਹੈ। ਦੱਸ ਦੇਈਏ ਕਿ ਪਹਿਲਾ ਇਤਿਹਾਸਕ ਚੰਦਰਯਾਨ-3 ਮਿਸ਼ਨ ਸੀ, ਜਿਸ ਨੂੰ 14 ਜੁਲਾਈ, 2023 ਨੂੰ ਲਾਂਚ ਕੀਤਾ ਗਿਆ ਸੀ ਅਤੇ  ਇਸ ਤੋਂ ਬਾਅਦ 2 ਸਤੰਬਰ, 2023 ਨੂੰ ਆਦਿਤਿਆ-ਐਲ1 ਸ਼ੁਰੂ ਕੀਤਾ ਗਿਆ ਸੀ। XPoSAT ਮਿਸ਼ਨ 'ਚ PSLV ਆਪਣੀ 60ਵੀਂ ਉਡਾਣ ਭਰੇਗਾ। 469 ਕਿਲੋਗ੍ਰਾਮ XPoSAT ਨੂੰ ਲਿਜਾਣ ਤੋਂ ਇਲਾਵਾ 44 ਮੀਟਰ ਲੰਬੇ, 260 ਟਨ ਦੇ ਰਾਕੇਟ ਨੇ 10 ਪ੍ਰਯੋਗ ਕੀਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News