ਇਸਰੋ ਨੇ SSLV-D2 ਨੂੰ ਸਫ਼ਲਪੂਰਵਕ ਕੀਤਾ ਲਾਂਚ, ਤਿੰਨੋਂ ਸੈਟੇਲਾਈਟ ਆਰਬਿਟ ''ਚ ਸਥਾਪਤ

Friday, Feb 10, 2023 - 12:11 PM (IST)

ਇਸਰੋ ਨੇ SSLV-D2 ਨੂੰ ਸਫ਼ਲਪੂਰਵਕ ਕੀਤਾ ਲਾਂਚ, ਤਿੰਨੋਂ ਸੈਟੇਲਾਈਟ ਆਰਬਿਟ ''ਚ ਸਥਾਪਤ

ਸ਼੍ਰੀਹਰਿਕੋਟਾ (ਵਾਰਤਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਛੋਟੇ ਸੈਟੇਲਾਈਟ ਲਾਂਚ ਵਾਹਨ (ਐੱਸ.ਐੱਸ.ਐੱਲ.ਵੀ.-ਡੀ2) ਦੀ ਦੂਜੀ ਵਿਕਾਸਾਤਮਕ ਉਡਾਣ ਰਾਹੀਂ ਸ਼ੁੱਕਰਵਾਰ ਨੂੰਧਰਤੀ ਨਿਰੀਖਣ ਸੈਟੇਲਾਈਟ (ਈ.ਓ.ਐੱਸ.-7) ਅਤੇ 2 ਹੋਰ ਸੈਟੇਲਾਈਟਾਂ ਨੂੰ ਇੱਥੇ ਸ਼ਾਰ ਰੇਂਜ ਤੋਂ ਲਾਂਚ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਤੈਅ ਸਮੇਂ 'ਤੇ ਲੋੜੀਂਦੇ ਆਰਬਿਟ 'ਚ ਸਫ਼ਲਤਾਪੂਰਵਕ ਸਥਾਪਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਤੜਕੇ 2.48 ਵਜੇ ਸ਼ੁਰੂ ਹੋਈ ਸਾਢੇ 6 ਘੰਟੇ ਦੀ ਉਲਟੀ ਗਿਣਤੀ ਤੋਂ ਬਾਅਦ ਸਵੇਰੇ 9.18 ਵਜੇ ਸਾਫ਼ ਮੌਸਮ ਦਰਮਿਆਨ ਐੱਸ.ਐੱਸ.ਐੱਲ.ਵੀ.-ਡੀ2 ਨੇ ਪਹਿਲੇ ਲਾਂਚ ਪੈਡ ਤੋਂ ਸ਼ਾਨਦਾਰ ਉਡਾਣ ਭਰੀ।

PunjabKesari

ਉਡਾਣ ਦੇ 15 ਮਿੰਟ ਪੂਰੇ ਹੋਣ ਅਤੇ ਤਿੰਨ ਪੜਾਵਾਂ 'ਚ ਵੱਖ ਹੋਣ ਤੋਂ ਬਾਅਦ 119 ਟਨ ਭਾਰੀ 34 ਮੀਟਰ ਲੰਬੇ ਐੱਸ.ਐੱਸ.ਐੱਲ.ਵੀ. ਨੇ 156.3 ਕਿਲੋਗ੍ਰਾਮ ਭਾਰੀ ਈ.ਓ.ਐੱਸ.-07, ਅਮਰੀਕੀ ਕੰਪਨੀ ਅੰਟਾਰਿਸ ਵਲੋਂ ਨਿਰਮਿਤ 10.2 ਕਿਲੋਗ੍ਰਾਮ ਦੇ ਜਾਨੂਸ-1 ਸੈਟੇਲਾਈਟ ਅਤੇ ਚੇਨਈ ਦੇ ਸਪੇਸਕਿਡਜ਼ ਇੰਡੀਆ ਵਲੋਂ ਨਿਰਮਿਤ 8.8 ਕਿਲੋਗ੍ਰਾਮ ਦੇ ਆਜ਼ਾਦੀਸੈੱਟ-2 ਸੈਟੇਲਾਈਟ ਨੂੰ 450 ਕਿਲੋਮੀਟਰ ਲੰਬੇ ਪੰਧ 'ਚ 37.2 ਡਿਗਰੀ ਦੇ ਝੁਕਾਅ 'ਤੇ ਸਥਾਪਤ ਕੀਤਾ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਮਿਸ਼ਨ ਕੰਟਰੋਲ ਸੈਂਟਰ, ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਸ਼ਨ ਪੂਰਾ ਹੋਇਆ। ਉਨ੍ਹਾਂ ਕਿਹਾ,''ਐੱਸ.ਐੱਸ.ਐੱਲ.ਵੀ.-ਡੀ2 ਮਿਸ਼ਨ ਸਫ਼ਲ ਰਿਹਾ ਅਤੇ ਤਿੰਨੋਂ ਸੈਟੇਲਾਈਟ ਸਹੀ ਪੰਧ 'ਚ ਸਖਾਪਤ ਕਰ ਦਿੱਤੇ ਗਏ ਹਨ।'' ਉਨ੍ਹਾਂ ਨੇ ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।

PunjabKesari


author

DIsha

Content Editor

Related News