ਪੁਲਾੜ ਖੇਤਰ 'ਚ ਸਟਾਰਟਅੱਪ ਦੀ ਭੂਮਿਕਾ ਮਹੱਤਵਪੂਰਨ : ISRO ਚੇਅਰਮੈਨ
Saturday, Nov 30, 2024 - 12:02 PM (IST)
ਤਿਰੂਵਨੰਤਪੁਰਮ (ਭਾਸ਼ਾ)- ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਪੁਲਾੜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਨਿੱਜੀ ਖੇਤਰ ਅਤੇ ਸਟਾਰਟਅੱਪ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਮਦਦ ਨਾਲ ਦੇਸ਼ ਗਲੋਬਲ ਮਾਰਕੀਟ 'ਚ ਵੱਧ ਹਿੱਸੇਦਾਰੀ ਹਾਸਲ ਕਰ ਸਕਦਾ ਹੈ। ਉਹ ਇੱਥੇ ਕੇਰਲ ਸਟਾਰਟਅਪ ਮਿਸ਼ਨ ਦੇ ਈਵੈਂਟ 'ਹਡਲ ਗਲੋਬਲ 2024' 'ਚ 'ਇਸਰੋ ਦੇ ਵਿਜ਼ਨ ਅਤੇ ਭਾਰਤ 'ਚ ਪੁਲਾੜ ਤਕਨਾਲੋਜੀ ਕੰਪਨੀਆਂ ਦੇ ਉਦੈ' 'ਤੇ ਬੋਲ ਰਹੇ ਸਨ। ਸੋਮਨਾਥ ਨੇ ਕੋਵਲਮ 'ਚ ਸਟਾਰਟਅਪ ਉਤਸਵ ਦੇ ਦੂਜੇ ਦਿਨ ਆਪਣੇ ਸੰਬੋਧਨ 'ਚ ਕਿਹਾ,"ਇਕ ਮਾਨਤਾ ਪ੍ਰਾਪਤ ਪੁਲਾੜ ਸ਼ਕਤੀ ਹੋਣ ਦੇ ਬਾਵਜੂਦ, ਵਿਸ਼ਵ ਕਾਰੋਬਾਰ 'ਚ ਭਾਰਤ ਦੀ ਹਿੱਸੇਦਾਰੀ ਸਿਰਫ 2 ਪ੍ਰਤੀਸ਼ਤ ਯਾਨੀ 386 ਅਰਬ ਅਮਰੀਕੀ ਡਾਲਰ ਹੈ। ਭਾਰਤ ਦੀ ਯੋਜਨਾ ਇਸ ਨੂੰ 2030 ਤੱਕ 500 ਅਰਬ ਡਾਲਰ ਅਤੇ 2047 ਤੱਕ 1,500 ਅਰਬ ਡਾਲਰ ਤੱਕ ਵਧਾਉਣ ਦੀ ਹੈ।''
ਨਿੱਜੀ ਖੇਤਰ ਲਈ ਵਪਾਰਕ ਗਤੀਵਿਧੀਆਂ ਦੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਕੋਲ ਸਿਰਫ਼ 15 ਕਾਰਜਸ਼ੀਲ ਪਾਲੜ ਸੈਟੇਲਾਈਟ ਹਨ, ਜੋ ਮੁਕਾਬਲਤਨ ਘੱਟ ਹਨ। ਸੋਮਨਾਥ ਨੇ ਕਿਹਾ ਕਿ ਪੁਲਾੜ ਤਕਨਾਲੋਜੀ 'ਚ ਭਾਰਤ ਦੀ ਮਾਹਿਰਤਾ ਅਤੇ ਸੈਟੇਲਾਈਟ ਨਿਰਮਾਣ ਕੰਪਨੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਦੇਸ਼ ਪੁਲਾੜ 'ਚ ਘੱਟੋ-ਘੱਟ 500 ਸੈਟੇਲਾਈਟ ਰੱਖਣ ਦੀ ਸਮਰੱਥਾ ਰੱਖਦਾ ਹੈ। ਕੇ.ਐੱਸ.ਯੂ.ਐੱਮ. ਨੇ ਇਕ ਬਿਆਨ ਜਾਰੀ ਕਰ ਕੇ ਸੋਮਨਾਥ ਦੇ ਹਵਾਲੇ ਤੋਂ ਕਿਹਾ,''ਹੁਣ ਬਜ਼ਾਰ 'ਚ ਕਈ ਨਿੱਜੀ ਇਕਾਈਆਂ ਉਭਰ ਰਹੀਆਂ ਹਨ, ਜਿਨ੍ਹਾਂ ਕੋਲ ਸੈਟੇਲਾਈਟਾਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਨੂੰ ਆਰਬਿਟ 'ਚ ਸਥਾਪਤ ਕਰਨ ਦੀ ਸਮਰੱਥਾ ਹੈ ਅਤੇ ਇੱਥੇ ਤੱਕ ਕਿ ਨਿੱਜੀ 'ਲਾਂਚਪੈਡ' ਵੀ ਬਣ ਰਹੇ ਹਨ।'' ਉਨ੍ਹਾਂ ਕਿਹਾ ਕਿ 2014 'ਚ ਜਿੱਥੇ ਪੁਲਾੜ ਨਾਲ ਸੰਬੰਧਤ ਸਿਰਫ਼ ਇਕ ਸਟਾਰਟਅੱਪ ਸੀ, ਉੱਥੇ ਹੀ 2024 ਤੱਕ ਇਹ ਗਿਣਤੀ ਵੱਧ ਕੇ 250 ਤੋਂ ਵੱਧ ਹੋ ਗਈ ਹੈ। ਇਕੱਲੇ 2023 'ਚ ਪੁਲਾੜ ਸਟਾਰਟਅੱਪ ਸੈਗਮੈਂਟ ਨੇ 1,000 ਕਰੋੜ ਰੁਪਏ ਦਾ ਨਿਵੇਸ਼ ਜੁਟਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8