2028 ’ਚ ਚੰਨ ਤੋਂ ਨਮੂਨੇ ਲੈ ਕੇ ਆਵੇਗਾ ‘ਚੰਦਰਯਾਨ-4’
Monday, Nov 17, 2025 - 10:26 AM (IST)
ਕੋਲਕਾਤਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਹੈ ਕਿ ਭਾਰਤ 2028 ’ਚ ਚੰਦਰਯਾਨ-4 ਲਾਂਚ ਕਰੇਗਾ। ਇਸਰੋ ਮੁਖੀ ਨੇ ਕਿਹਾ ਕਿ ਸਰਕਾਰ ਨੇ ਚੰਦਰਯਾਨ-4 ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਚੰਨ ਨਮੂਨਾ-ਵਾਪਸੀ ਮਿਸ਼ਨ ਵਜੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਗੁੰਝਲਦਾਰ ਚੰਦਰਮਾ ਮਿਸ਼ਨ ਹੋਵੇਗਾ।
ਇਹ ਵੀ ਪੜ੍ਹੋ : ਚੀਨ ਦਾ ਅਨੋਖਾ ਮਿਸ਼ਨ : ਪੁਲਾੜ ’ਚ ਭੇਜੇ ਗਏ 4 ਚੂਹੇ ਧਰਤੀ ’ਤੇ ਵਾਪਸ ਪਰਤੇ
ਉਨ੍ਹਾਂ ਕਿਹਾ ਕਿ ਅਸੀਂ ਚੰਦਰਯਾਨ-4 ਲਈ 2028 ਦਾ ਟੀਚਾ ਰੱਖਿਆ ਹੈ। ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਜਹਾਜ਼ ਨਿਰਧਾਰਤ ਸਮੇਂ ਅਨੁਸਾਰ 2027 ’ਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਦਰਯਾਨ-4 ਚੰਦਰਮਾ ਤੋਂ ਨਮੂਨੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ। ਇਹ ਇਕ ਅਜਿਹੀ ਸਮਰੱਥਾ ਹੈ, ਜਿਸ ਦਾ ਪ੍ਰਦਰਸ਼ਨ ਹੁਣ ਤੱਕ ਸਿਰਫ਼ ਅਮਰੀਕਾ, ਰੂਸ ਅਤੇ ਚੀਨ ਨੇ ਹੀ ਕੀਤਾ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
