ਗਗਨਯਾਨ ਮਿਸ਼ਨ ਲਈ ਮੁੱਖ ਪੈਰਾਸ਼ੂਟ ਦਾ ਸਫ਼ਲ ਪ੍ਰੀਖਣ
Wednesday, Nov 12, 2025 - 10:54 AM (IST)
ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਪਹਿਲੇ ਮਨੁੱਖ-ਪੁਲਾੜ ਮਿਸ਼ਨ ‘ਗਗਨਯਾਨ’ ਦੇ ਕ੍ਰਿਊ ਮਾਡਿਊਲ ਦੇ ਮੁੱਖ ਪੈਰਾਸ਼ੂਟ ਦਾ ਸਫਲ ਪ੍ਰੀਖਣ ਕਰ ਲਿਆ ਹੈ। ਇਸਰੋ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਰਿਲੀਜ਼ ’ਚ ਦੱਸਿਆ ਕਿ ਇਹ ਪ੍ਰੀਖਣ ਇੱਥੇ ਬਬੀਨਾ ਫੀਲਡ ਫਾਇਰਿੰਗ ਰੇਂਜ ਵਿਚ ਕੀਤਾ ਗਿਆ। ਇਹ ਏਕੀਕ੍ਰਿਤ ਮੁੱਖ ਪੈਰਾਸ਼ੂਟ ਏਅਰਡ੍ਰਾਪ ਟੈਸਟ ਦਾ ਹਿੱਸਾ ਹੈ, ਜਿਸ ਦੇ ਆਧਾਰ ’ਤੇ ਗਗਨਯਾਨ ਮਿਸ਼ਨ ਦੇ ਪੈਰਾਸ਼ੂਟ ਸਿਸਟਮ ਨੂੰ ਮਾਨਤਾ ਦਿੱਤੀ ਜਾਵੇਗੀ। ਗਗਨਯਾਨ ਕ੍ਰਿਊ ਮਾਡਿਊਲ ’ਚ 4 ਤਰ੍ਹਾਂ ਦੇ ਕੁੱਲ 10 ਪੈਰਾਸ਼ੂਟ ਹਨ।
ਇਸਰੋ ਨੇ ਕਿਹਾ ਕਿ ਇਸ ਪ੍ਰਣਾਲੀ ਨੂੰ ਵਾਧੂ ਪੈਰਾਸ਼ੂਟ ਨਾਲ ਡਿਜ਼ਾਈਨ ਕੀਤਾ ਗਿਆ ਹੈ ਅਤੇ ਤਿੰਨ ਮੁੱਖ ਪੈਰਾਸ਼ੂਟ 'ਚੋਂ 2 ਸੁਰੱਖਿਅਤ ਲੈਂਡਿੰਗ ਲਈ ਕਾਫ਼ੀ ਹਨ। ਗਗਨਯਾਨ ਮਿਸ਼ਨ ਦੇ ਮੁੱਖ ਪੈਰਾਸ਼ੂਟ ਪੜਾਅਵਾਰ ਪ੍ਰਕਿਰਿਆ 'ਚ ਤਾਇਨਾਤ ਹੁੰਦੇ ਹਨ, ਜਿਸ ਨੂੰ ਰੀਫਡ ਇਨਫਲੇਸ਼ਨ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ 'ਚ ਪੈਰਾਸ਼ੂਟ ਪਹਿਲਾਂ ਅੰਸ਼ਕ ਰੂਪ ਨਾਲ ਖੁੱਲ੍ਹਦਾ ਹੈ, ਜਿਸ ਨੂੰ ਰੀਫਿੰਗ ਕਹਿੰਦੇ ਹਨ ਅਤੇ ਫਿਰ ਇਹ ਯਕੀਨੀ ਸਮੇਂ ਤੋਂ ਬਾਅਦ ਪੂਰੀ ਤਰ੍ਹਾਂ ਖੁੱਲ੍ਹਦਾ ਹੈ, ਜਿਸ ਨੂੰ ਡਿਸਰੀਫਿੰਗ ਕਹਿੰਦੇ ਹਨ। ਇਸ ਪ੍ਰਕਿਰਿਆ 'ਚ ਪਾਇਰੋ ਉਪਕਰਣ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਪ੍ਰੀਖਣ 'ਚ, 2 ਮੁੱਖ ਪੈਰਾਸ਼ੂਟਾਂ ਵਿਚਾਲੇ ਡਿਸਰੀਫਿੰਗ ਦੀ ਸੰਭਾਵਿਤ ਸਥਿਤੀ 'ਚੋਂ ਇਕ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਡਿਜ਼ਾਈਨ ਲਈ ਮੁੱਖ ਪੈਰਾਸ਼ੂਟਾਂ ਦੀ ਵੈਧਤਾ ਸਾਬਿਤ ਹੋਈ। ਇਸ ਪ੍ਰੀਖਣ ਦਾ ਸਫ਼ਲ ਸਮਾਪਨ ਪੈਰਾਸ਼ੂਟ ਪ੍ਰਣਾਲੀ ਨੂੰ ਮਨੁੱਖੀ ਪੁਲਾੜ ਉਡਾਣ ਦੇ ਯੋਗ ਬਣਾਉਣ ਦੀ ਦਿਸ਼ਾ 'ਚ ਇਕ ਹੋਰ ਮਹੱਤਵਪੂਰਨ ਕਦਮ ਹੈ, ਜਿਸ 'ਚ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀਐੱਸਐੱਸਸੀ), ਇਸਰੋ, ਰੱਖਿਆ ਖੋਜ ਵਿਕਾਸ ਸੰਗਠਨ (ਡੀਆਰਡੀਓ), ਭਾਰਤੀ ਹਵਾਈ ਫ਼ੌਜ ਅਤੇ ਭਾਰਤੀ ਫ਼ੌਜ ਦੀ ਸਰਗਰਮ ਹਿੱਸੇਦਾਰੀ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
