ਪੁਲਾੜ 'ਚ ਭਾਰਤ ਦੀ ਵੱਡੀ ਸਫਲਤਾ, ਇਸਰੋ ਨੇ ਲਾਂਚ ਕੀਤਾ ਸੈਟੇਲਾਈਟ (ਵੀਡੀਓ)

11/14/2018 5:56:16 PM

ਨਵੀਂ ਦਿੱਲੀ-ਪੁਲਾੜ ਦੇ ਖੇਤਰ 'ਚ ਭਾਰਤ ਨੇ ਬੁੱਧਵਾਰ ਨੂੰ ਵੱਡੀ ਸਫਲਤਾ ਹਾਸਿਲ ਕਰ ਲਈ ਹੈ। ਇਸਰੋ ਨੇ ਤਾਮਿਲਨਾਡੂ ਦੇ ਸ਼੍ਰੀਹਰੀਕੋਟਾ ਤੋਂ ਸੰਚਾਰ ਸੈਟੇਲਾਈਟ ਜੀ. ਐੱਸ. ਏ. ਟੀ-29 ਨੂੰ ਲਾਂਚ ਕਰ ਦਿੱਤਾ ਹੈ। 3,423 ਕਿਲੋਗ੍ਰਾਮ ਵਜ਼ਨ ਦੇ ਸੈਟੇਲਾਈਟ ਨੂੰ ਲਾਂਚ ਮਤਲਬ ਜੀ. ਐੱਸ. ਐੱਲ. ਵੀ-ਐੱਮ. ਕੇ3-ਡੀ2 ਦੇ ਰਾਹੀ ਸ਼੍ਰੀਹਰੀਕੋਟਾ ਰੇਂਜ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਲਾਂਚ ਪੈਡ ਤੋਂ ਸ਼ੁਰੂ ਕੀਤਾ ਗਿਆ।

#WATCH: Indian Space Research Organisation (ISRO) launches GSLV-MK-III D2 carrying GSAT-29 satellite from Satish Dhawan Space Centre in Sriharikota. #AndhraPradesh pic.twitter.com/7572xEzTq2

— ANI (@ANI) November 14, 2018

ਇਸ ਸਾਲ ਇਹ ਇਸਰੋ ਦਾ ਪੰਜਵਾਂ ਲਾਂਚ ਹੋਵੇਗਾ। ਇਹ ਇਕ ਹਾਈਥ੍ਰੋਪੁੱਟ ਸੰਚਾਰ ਸੈਟੇਲਾਈਟ ਹੈ, ਇਸ ਨੂੰ ਜੰਮੂ-ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਦੇ ਲਈ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਇਨ੍ਹਾਂ ਸੂਬਿਆਂ 'ਚ ਸੰਚਾਰ ਸਹੂਲਤਾਵਾਂ ਬਿਹਤਰ ਹੋਣਗੀਆਂ ਅਤੇ ਇਸ ਤੋਂ ਇੰਟਰਨੈੱਟ ਦੀ ਸਪੀਡ ਵੀ ਵੱਧ ਜਾਵੇਗੀ। ਇਸ ਤੋਂ ਇਲਾਵਾ ਦਾਗੇ ਜਾਣ ਦੇ ਸਿਰਫ 16 ਮਿੰਟਾਂ 'ਚ ਹੀ ਜੀ. ਐੱਸ. ਐੱਲ. ਵੀ- ਐੱਮ. ਕੇ 3 ਸੈਟੇਲਾਈਟ ਨੂੰ ਧਰਤੀ ਤੋਂ ਲਗਭਗ 36 ਹਜ਼ਾਰ ਕਿਲੋਮੀਟਰ ਦੂਰ ਕਲਾਸ 'ਚ ਸਥਾਪਿਤ ਕਰ ਦੇਵੇਗਾ। ਜੀ. ਸੈੱਟ-29 ਸੈਟੇਲਾਈਟ ਹਾਈ ਸਮਰੱਥਾ ਵਾਲੇ ਕਾ/ਕੂ ਬੈਂਡ ਦੇ ਟਰਾਂਸਪੌਂਡਰੋ ਨਾਲ ਉਪਲੱਬਧ ਹੈ।

PunjabKesari

ਰਿਪੋਰਟ ਮੁਤਾਬਕ ਇਸ ਦਾ ਨਿਰਮਾਣ ਭਾਰਤ 'ਚ ਕੀਤਾ ਗਿਆ ਹੈ। ਇਹ ਸੈਟੇਲਾਈਟ ਪੂਰਾ ਸਮਾਂ ਭਾਰਤ ਦੇ ਉੱਪਰ ਰਹੇਗਾ ਅਤੇ ਜਿਵੇਂ-ਜਿਵੇਂ ਧਰਤੀ ਘੁੰਮੇਗੀ ਉਸੇ ਤਰ੍ਹਾਂ ਹੀ ਇਹ ਸੈਟੇਲਾਈਟ ਵੀ ਘੁੰਮਦਾ ਰਹੇਗਾ। ਇਸ ਸੈਟੇਲਾਈਟ 'ਚ ਕੈਮਰੇ ਦੀ ਕੁਆਲਿਟੀ ਬਹੁਤ ਹੀ ਬਿਹਤਰੀਨ ਹੈ, ਜੋ ਪੁਰਾਣੇ ਸੈਟੇਲਾਈਟ ਤੋਂ ਬਹੁਤ ਜ਼ਿਆਦਾ ਬਿਹਤਰ ਹੈ, ਇਸ ਦੀ ਮਦਦ ਨਾਲ ਕਿੱਥੇ, ਕੀ ਗਤੀਵਿਧੀ ਹੋ ਰਹੀ ਹੈ ਇਸ 'ਤੇ ਨਜ਼ਰ ਰੱਖੀ ਜਾ ਸਕਦੀ ਹੈ।

PunjabKesari

ਫਿਲਹਾਲ ਮੌਸਮ ਵਿਭਾਗ ਵੱਲੋਂ ਚੱਕਰਵਤੀ ਤੂਫਾਨ ਗਾਜਾ ਦੇ ਤਾਮਿਲਨਾਡੂ ਤੱਟ ਵੱਲ ਵੱਧਣ ਅਤੇ ਪੰਜਾਬ ਅਤੇ ਕੁਡਾਲੋਰ ਦੇ ਤੱਟਾਂ ਵਿਚਾਲੇ ਗੁਜ਼ਰਨ ਤੋਂ ਪਹਿਲਾਂ ਇਸ ਤੂਫਾਨ ਦੇ ਹੋਰ ਗੰਭੀਰ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ। ਇਸਰੋ ਮਾਹਿਰਾਂ ਨੇ ਕਿਹਾ ਸੀ ਕਿ ਲਾਂਚ ਪੈਡ ਅਤੇ ਲਾਂਚ ਵਾਹਨ ਦੋਵੇਂ ਹੀ ਸਾਰੇ ਮੌਸਮ 'ਚ ਵਰਤੋਂ ਦੇ ਲਈ ਸਹੀਂ ਹੈ, ਇਸ ਲਈ ਇਹ ਕੋਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਨਹੀਂ ਹੈ।

PunjabKesari


Iqbalkaur

Content Editor

Related News